DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Lottery Winner: ਸੁਲਤਾਨਪੁਰੀਆ ਦੇ ਮਨਦੀਪ ਦੀ 50 ਲੱਖ ਰੁਪਏ ਦੀ ਲਾਟਰੀ ਨਿਕਲੀ

ਹਰਿਆਣਾ ਦੇਵਾਸੀ ਨੇ ਪੰਜਾਬ ਦੇ ਸਰਦੂਲਗੜ੍ਹ ਬੱਸ ਅੱਡੇ ਨੇੜਿਉਂ ਖਰੀਦਿਆ ਸੀ ਟਿਕਟ

  • fb
  • twitter
  • whatsapp
  • whatsapp
featured-img featured-img
ਮਨਦੀਪ ਬਰਾੜ ਲਾਟਰੀ ਦੀ ਟਿਕਟ ਦਿਖਾਉਂਦਾ ਹੋਇਆ।
Advertisement

Punjab Lottery Winner: ਰਾਣੀਆ ਨੇੜਲੇ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਦੀ ਕਿਸਮਤ ਚਮਕ ਗਈ ਹੈ। ਉਸ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਅਚਾਨਕ ਨਿਕਲੇ ਇਸ ਇਨਾਮ ਨੇ ਤਿਉਹਾਰਾਂ ਮੌਕੇ ਪੂਰੇ ਪਰਿਵਾਰ ਦੀ ਖ਼ੁਸ਼ੀ ਦੁੱਗਣੀ ਕਰ ਦਿੱਤੀ ਹੈ।

ਮਨਦੀਪ ਬਰਾੜ ਨੇ ਦੱਸਿਆ ਕਿ ਉਹ ਮੱਸਿਆ ਮੌਕੇ ਇਸ਼ਨਾਨ ਕਰਨ ਲਈ ਬਰਨਾਲਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਬੱਸ ਅੱਡੇ ਨੇੜੇ 1,000 ਰੁਪਏ ਵਿੱਚ ਲਾਟਰੀ ਦੀ ਟਿਕਟ ਖ਼ਰੀਦੀ ਸੀ।

Advertisement

ਉਹ ਹਾਲੇ ਬਰਨਾਲਾ ਤੋਂ ਵਾਪਸ ਵੀ ਨਹੀਂ ਪਰਤੇ ਸਨ ਕਿ ਲਾਟਰੀ ਵਿਕਰੇਤਾ ਦਾ ਫੋਨ ਆ ਗਿਆ। ਫੋਨ ’ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਮਨਦੀਪ ਨੇ ਦੱਸਿਆ ਕਿ ਉਹ ਅਕਸਰ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖ਼ਰੀਦਦੇ ਰਹਿੰਦੇ ਹਨ ਅਤੇ ਪਿਛਲੇ ਸਾਲ ਵੀ ਉਨ੍ਹਾਂ ਦਾ ਵੱਡਾ ਇਨਾਮ ਨਿਕਲਿਆ ਸੀ।

Advertisement

Advertisement
×