DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Railway ਭਰਤੀ ਪ੍ਰੀਖਿਆ ਵਿੱਚ ਵੱਡਾ ਫ਼ਰਜ਼ੀਵਾੜਾ ਬੇਨਕਾਬ; ਬਾਇਓਮੈਟ੍ਰਿਕ ਜ਼ਰੀਏ 4 ਜਾਅਲੀ ਉਮੀਦਵਾਰ ਗ੍ਰਿਫ਼ਤਾਰ

ਡਾਟਾ ਮੇਲ ਨਾ ਖਾਣ ’ਤੇ ਖੁੱਲ੍ਹਿਆ ਭੇਤ; ਅਸਲ ਉਮੀਦਵਾਰਾਂ ਦੀ ਜਗ੍ਹਾ ਦੇ ਰਹੇ ਸਨ ਦੌੜ ਦਾ ਟੈਸਟ

  • fb
  • twitter
  • whatsapp
  • whatsapp
featured-img featured-img
ਅੰਬਾਲਾ ਛਾਉਣੀ ਵਿੱਚ ਅਸਲ ਉਮੀਦਵਾਰਾਂ ਦੀ ਜਗ੍ਹਾ ਕਾਬੂ ਕੀਤੇ ਗਏ ਜਾਅਲੀ ਉਮੀਦਵਾਰ। ਫੋਟੋ: ਭੱਟੀ
Advertisement

ਅੰਬਾਲਾ ਛਾਉਣੀ ਦੇ ਰੇਲਵੇ ਸਟੇਡੀਅਮ ਵਿੱਚ ਰੇਲਵੇ ਦੀ ਫਿਜ਼ੀਕਲ ਐਫੀਸ਼ੈਂਸੀ ਟੈਸਟ (ਪੀ.ਈ.ਟੀ.) ਦੌਰਾਨ ਅਸਲ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੇ ਚਾਰ ਜਾਅਲੀ ਉਮੀਦਵਾਰਾਂ ਨੂੰ ਥਾਣਾ ਪੜਾਅ ਪੁਲੀਸ ਨੇ ਕਾਬੂ ਕੀਤਾ ਹੈ। ਬਾਇਓਮੈਟ੍ਰਿਕ ਮਿਲਾਨ ਦੌਰਾਨ ਡਾਟਾ ਮੇਲ ਨਾ ਖਾਣ ’ਤੇ ਪੁਲੀਸ ਨੂੰ ਸ਼ੱਕ ਹੋਇਆ, ਜਿਸ ਮਗਰੋਂ ਪੁੱਛਗਿੱਛ ਦੌਰਾਨ ਮਾਮਲਾ ਸਾਹਮਣੇ ਆਇਆ।

ਪੁਲੀਸ ਅਨੁਸਾਰ ਉੱਤਰੀ ਰੇਲਵੇ ਦੇ ਸਹਾਇਕ ਅਧਿਕਾਰੀ ਸੁਰੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਰੇਲਵੇ ਸਟੇਡੀਅਮ ਵਿੱਚ ਪੀ.ਈ.ਟੀ. ਕਰਵਾਈ ਜਾ ਰਹੀ ਸੀ। ਇਸ ਦੌਰਾਨ ਪ੍ਰਹਿਲਾਦ, ਅਨੰਤ ਕੁਮਾਰ, ਉੱਜਵਲ ਕੁਮਾਰ ਅਤੇ ਗੋਲੂ ਕੁਮਾਰ ਦੇ ਬਾਇਓਮੈਟ੍ਰਿਕ ਵੇਰਵੇ ਅਸਲ ਰਿਕਾਰਡ ਨਾਲ ਮੇਲ ਨਹੀਂ ਖਾਧੇ। ਪੁੱਛਗਿੱਛ ਵਿੱਚ ਉਨ੍ਹਾਂ ਵੱਲੋਂ ਅਸਲ ਉਮੀਦਵਾਰਾਂ ਦੀ ਥਾਂ ਦੌੜ ਦਾ ਟੈਸਟ ਦੇਣ ਆਉਣ ਦੀ ਗੱਲ ਕਹੇ ਜਾਣ ਦਾ ਪੁਲੀਸ ਨੇ ਦਾਅਵਾ ਕੀਤਾ ਹੈ।

Advertisement

ਚਾਰੇ ਮੁਲਜ਼ਮ ਬਿਹਾਰ ਦੇ ਲੱਖੀਸਰਾਏ, ਨਾਲੰਦਾ ਅਤੇ ਜਹਾਨਾਬਾਦ ਜ਼ਿਲ੍ਹਿਆਂ ਨਾਲ ਸਬੰਧਤ ਹਨ। ਪੁਲੀਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਦਿੱਤਾ ਗਿਆ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Advertisement

Advertisement
×