DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਂਦ ਵਿੱਚ ਸਿਲੰਡਰ ਲੈਣ ਲਈ ਲੰਮੀਆਂ ਕਤਾਰਾਂ ਲੱਗੀਆਂ

ਲੋਕ ਸਵੇਰੇ ਸੱਤ ਵਜੇ ਤੋਂ ਲੈ ਕੇ ਦੁਪਹਿਰ ਤੱਕ ਕਤਾਰਾਂ ’ਚ ਲੱਗਣ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਗੈਸ ਏਜੰਸੀ ਦੇ ਬਾਹਰ ਸਿਲੰਡਰ ਲੈਣ ਵਾਲਿਆਂ ਦੀ ਕਤਾਰ।
Advertisement

ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਕ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਖਪਤਕਾਰ ਪਰਚੀਆਂ ਲੈਣ ਲਈ ਸਵੇਰੇ ਸੱਤ ਵਜੇ ਹੀ ਏਜੰਸੀਆਂ ਦੇ ਬਾਹਰ ਲੰਮੀਆਂ ਕਤਾਰਾਂ ਲਾ ਲੈਂਦੇ ਹਨ। ਆਪਣੀ ਵਾਰੀ ਉਡੀਕਦਿਆਂ ਉਹ ਦੁਪਹਿਰ ਤੱਕ ਤਪਦੀ ਧੁੱਪ ਅੰਦਰ ਖੜ੍ਹੇ ਰਹਿਣ ਲਈ ਮਜਬੂਰ ਹਨ।

ਦੂਜੇ ਪਾਸੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ ਐੱਫ ਐੱਸ ਸੀ) ਰਾਜੇਸ਼ ਆਰੀਆ ਨੇ ਸਪੱਸ਼ਟ ਕੀਤਾ ਕਿ ਸਰਕਾਰ ਕੋਲ 9200 ਗੈਸ ਸਿਲੰਡਰਾਂ ਦਾ ਭੰਡਾਰ ਮੌਜੂਦ ਹੈ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਤਾਇਨਾਤ 24 ਗੈਸ ਏਜੰਸੀਆਂ ਜ਼ਰੀਏ ਰੋਜ਼ਾਨਾ ਛੇ ਹਜ਼ਾਰ ਗੈਸ ਸਿਲੰਡਰ ਵੰਡ ਰਿਹਾ ਹੈ। ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਕਈ ਵਾਰ ਲੋਕਾਂ ਅੱਗੇ ਅਪੀਲ ਕਰ ਚੁੱਕੇ ਹਨ ਕਿ ਕੋਈ ਵੀ ਵਿਅਕਤੀ ਬੇਲੋੜੇ ਸਿਲੰਡਰਾਂ ਦਾ ਸਟਾਕ ਜਮ੍ਹਾਂ ਨਾ ਕਰੇ, ਸਗੋਂ ਪਹਿਲਾਂ ਵਾਂਗ ਸਿਰਫ਼ ਲੋੜ ਅਨੁਸਾਰ ਹੀ ਸਿਲੰਡਰ ਲਿਆ ਜਾਵੇ।

Advertisement

ਡੀ ਐੱਫ ਐੱਸ ਸੀ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਕੰਪਨੀਆਂ ਦੇ 178 ਪੈਟਰੋਲ ਪੰਪਾਂ ਉੱਤੇ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਲਗਾਤਾਰ ਜਾਰੀ ਹੈ। ਮੌਜੂਦਾ 9200 ਸਿਲੰਡਰਾਂ ਦਾ ਸਟਾਕ ਲੋੜ ਤੋਂ ਵੀ ਕਿਤੇ ਵੱਧ ਹੈ। ਗੈਸ ਦੀ ਬੁਕਿੰਗ ਪਹਿਲਾਂ ਵਾਂਗ ਹੀ ਨਿਰਧਾਰਿਤ ਸਮੇਂ ’ਤੇ ਹੋ ਰਹੀ ਹੈ। ਅਧਿਕਾਰੀਆਂ ਮੁਤਾਬਕ ਲੋਕ ਬਿਨਾਂ ਵਜ੍ਹਾ ਅਫਰਾ-ਤਫਰੀ ਮਚਾਉਣ ਦੀ ਥਾਂ ਸ਼ਾਂਤਮਈ ਢੰਗ ਨਾਲ ਸਿਲੰਡਰ ਲੈਂਦੇ ਰਹਿਣ ਤਾਂ ਜੋ ਸਾਰੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲਦੀ ਰਹੇ।

Advertisement

Advertisement
×