ਵੱਖ ਵੱਖ ਸਕੂਲਾਂ ’ਚ ਲੋਹੜੀ ਮਨਾਈ

ਵੱਖ ਵੱਖ ਸਕੂਲਾਂ ’ਚ ਲੋਹੜੀ ਮਨਾਈ

ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਬੱਚੇ ਤੇ ਅਧਿਆਪਕ।

ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 13 ਜਨਵਰੀ

ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਬੱਚਿਆਂ ਨੂੰ ਦੱਸਿਆ ਕਿ ਹਰ ਤਿਉਹਾਰ ਪਿੱਛੇ ਕੋਈ ਨਾ ਕੋਈ ਸੰਦੇਸ਼ ਛਿਪਿਆ ਹੁੰਦਾ ਹੈ। ਭਾਰਤ ਤਿਉਹਾਰਾਂ ਦੇ ਦੇਸ਼ ਹੈ ਹਰ ਮੌਸਮ ਵਿਚ ਵੱਖ ਵੱਖ ਤਿਉਹਾਰ ਆਉਂਦੇ ਹਨ। ਲੋਹੜੀ ਸਰਦ ਰੁੱਤ ਦਾ ਤਿਉਹਾਰ ਹੈ, ਲੋਹੜੀ ਦੇ ਤਿਉਹਾਰ ’ਤੇ ਦਿਨ-ਰਾਤ ਘਟਣ ਵਧਣ ਦਾ ਸਬੰਧ ਹੈ। ਵੈਸੇ ਤਾਂ 25 ਦਸੰਬਰ ਨੂੰ ਦਿਨ ਵਧਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਭਾਰਤ ਪਬਲਿਕ ਸਕੂਲ, ਸੰਜੇ ਗਾਂਧੀ ਓਮ ਪ੍ਰਕਾਸ਼ ਗਰਗ ਮੈਮੋਰੀਅਲ ਸਕੂਲ ਸੂਜਰਾ ਵਿਚ ਵੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All