DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Literary Workshop: ਸਾਹਿਤ ਦੀ ਵਿਦਿਆਰਥੀ ਜੀਵਨ ’ਚ ਅਹਿਮ ਭੂਮਿਕਾ: ਡਾ. ਤਰੇਹਨ

ਅਾਰੀਆ ਕੰਨਿਆ ਕਾਲਜ ’ਚ ਸਾਹਿਤਕ ਵਰਕਸ਼ਾਪ ਕਰਵਾਈ

  • fb
  • twitter
  • whatsapp
  • whatsapp
featured-img featured-img
ਕਾਲਜ ਪ੍ਰਿੰਸੀਪਲ ਆਰਤੀ ਤਰੇਹਨ ਤੇ ਹੋਰ ਪ੍ਰੋ. ਦਿਨੇਸ਼ ਦਧੀਚੀ ਦਾ ਸਵਾਗਤ ਕਰਦੇ ਹੋਏ।
Advertisement
ਆਰੀਆ ਕੰਨਿਆ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਵਿਤਾ ਦੀ ਆਲੋਚਨਾਤਮਕ ਸਮਝ ਬਾਰੇ ਸਮਰੱਥਾ ਨਿਰਮਾਣ ਸਾਹਿਤਕ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਵਿਚ ਕਵਿਤਾ ਦੀ ਆਲੋਚਨਾਤਮਕ ਪਕੜ, ਸਾਹਿਤਕ ਸਮਝ, ਤਰਕਸ਼ੀਲ ਸੋਚ ਤੇ ਵਿਸ਼ਲੇਸ਼ਣਾਤਮਕ ਹੁਨਰ ਨੂੰ ਵਿਕਸਤ ਕਰਨਾ ਸੀ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਚੇਅਰਪਸਰਨ ਪ੍ਰੋਫੈਸਰ ਦਿਨੇਸ਼ ਦਧੀਚੀ ਨੇ ਬਤੌਰ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਵਿਤਾ ਦੀ ਆਲੋਚਨਾਤਮਕ ਸਮਝ ਦੇ ਵੱਖ ਵੱਖ ਪੱਖਾਂ ਤੋਂ ਜਾਣੂੰ ਕਰਾਇਆ। ਉਨ੍ਹਾਂ ਕਿਹਾ ਕਿ ਕਵਿਤਾ ਨੂੰ ਸਮਝਣ ਲਈ ਸਿਰਫ ਇਸ ਦੇ ਸ਼ਾਬਦਿਕ ਅਰਥ ਨੂੰ ਜਾਨਣ ਦੀ ਲੋੜ ਨਹੀਂ ਹੈ, ਇਸ ਲਈ ਇਸ ਦੀ ਭਾਵਨਾ, ਥੀਮ, ਭਾਸ਼ਾ, ਸ਼ੈਲੀ, ਕਲਪਨਾ, ਪ੍ਰਤੀਕ , ਭਾਸ਼ਣ ਦੇ ਅੰਕੜੇ ਤਾਲ ਤੇ ਕੇਂਦਰੀ ਵਿਚਾਰ ਨੂੰ ਵੀ ਸਮਝਣ ਦੀ ਲੋੜ ਹੁੰਦੀ ਹੈ। ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਸਾਹਿਤ ਵਿਦਿਆਰਥੀਆਂ ਦੀ ਸੰਵੇਦਨਸ਼ੀਲਤਾ, ਕਲਪਨਾ ਤੇ ਆਲੋਚਨਾਤਮਕ ਸੋਚ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਅੰਗਰੇਜ਼ੀ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਾਲਾਘਾ ਕੀਤੀ। ਅੰਗਰੇਜ਼ੀ ਵਿਭਾਗ ਦੀ ਮੁਖੀ ਤੇ ਕੋਆਰਡੀਨੇਟਰ ਡਾ. ਕਵਿਤਾ ਮਹਿਤਾ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਵਿਦਿਆਰਥਣ ਮੁਸਕਾਨ ਤੇ ਸ਼ਗੁਨ ਨੇ ਵੀ ਵਰਕਸ਼ਾਪ ਨੂੰ ਸੰਬੋਧਨ ਕੀਤਾ।

Advertisement

Advertisement

Advertisement
×