DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ

ਸਾਹਿਤਕਾਰਾਂ ਨੇ ਰਚਨਾਵਾਂ ਰਾਹੀਂ ਰੰਗ ਬੰਨ੍ਹਿਆ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਮੌਜੂਦ ਮਹਿਮਾਨ ਅਤੇ ਪ੍ਰਬੰਧਕ।
Advertisement

ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿੱਚ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਹਿਤ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਡਾ. ਵਨੀਤਾ ਨੇ ਕੀਤੀ, ਜਦਕਿ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਮਹਿਮਾਨਾਂ ਦਾ ਸਵਾਗਤ ਕੀਤਾ।

ਸਮਾਗਮ ਦੌਰਾਨ ਕਾਵਿ-ਮਹਿਫ਼ਲ ਅਤੇ ਕਹਾਣੀ-ਪਾਠ ਦਾ ਦੌਰ ਕਾਫ਼ੀ ਰੌਚਕ ਰਿਹਾ। ਲੇਖਕ ਕਮਲਜੀਤ ਸਿੰਘ ਨੇ ਆਪਣੀ ਕਹਾਣੀ ‘ਰੱਬ ਦਾ ਨਾਂ ਗੁਨਾਹ ਹੈ’ ਸੁਣਾ ਕੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਇਸ ਤੋਂ ਬਾਅਦ ਕਾਵਿ-ਮਹਿਫ਼ਲ ਦਾ ਆਗ਼ਾਜ਼ ਕਰਦਿਆਂ ਗੁਰਪ੍ਰੀਤ ਕੌਰ ਸੈਣੀ ਨੇ ਆਪਣੀਆਂ ਗ਼ਜ਼ਲਾਂ ਨਾਲ ਸਾਰਿਆਂ ਦਾ ਧਿਆਨ ਖਿੱਚਿਆ, ਜਦਕਿ ਕਰਮਜੀਤ ਕੌਰ ਦਿਉਣ ਨੇ ਗ਼ਜ਼ਲਾਂ, ਟੱਪੇ ਅਤੇ ਗੀਤ ਤਰੰਨਮ ਵਿੱਚ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ। ਅਗਲੀ ਪੇਸ਼ਕਾਰੀ ਵਿੱਚ ਕਵੀ ਸੰਧੂ ਗਗਨ ਨੇ ਪਾਸ਼ ਨੂੰ ਯਾਦ ਕਰਦਿਆਂ ‘ਲਾਵਾਰਿਸ ਲਾਸ਼’, ‘ਸਰੂਪਨਖਾ ਦੇਵਣ’ ਅਤੇ ‘ਦਰਿਆ ਕਦੇ ਆਪਣੇ ਰਾਹ ਨਹੀਂ ਭੁੱਲਦੇ’ ਵਰਗੀਆਂ ਮਿਥਿਹਾਸਕ-ਦਾਰਸ਼ਨਿਕ ਰੰਗ ਵਾਲੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਵਨੀਤਾ ਨੇ ਪੇਸ਼ ਕੀਤੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਕੇਂਦਰ ਵਿੱਚ ਪਿਆਰ ਅਤੇ ਮਨੁੱਖਤਾ ਸੀ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਆਪਣੀ ਨਵੀਂ ਕਵਿਤਾ ਵੀ ਸੁਣਾਈ। ਇਸ ਮੌਕੇ ਸਭਾ ਦੀ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ, ਮਹਿੰਦਰ ਸਿੰਘ ਕੂਕਾ, ਰਾਜਿੰਦਰ ਸਿੰਘ ਬਿਆਲਾ, ਜਗਤਾਰਜੀਤ ਸਿੰਘ, ਮਿਸਰਦੀਪ ਭਾਟੀਆ, ਡਾ. ਹਰਵਿੰਦਰ ਸਿੰਘ, ਤਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਖੋਜਾਰਥੀ, ਵਿਦਿਆਰਥੀ ਅਤੇ ਲੇਖਕ ਹਾਜ਼ਰ ਸਨ।

Advertisement

Advertisement
Advertisement
×