ਐੱਲ ਐੱਲ ਬੀ ਦੇ ਨਤੀਜਿਆਂ ’ਚ ਲਾਲਾ ਅਮੀ ਚੰਦ ਕਾਲਜ ਦੀ ਝੰਡੀ
ਸ਼ੁਭਮ ਕੁਰੂਕਸ਼ੇਤਰ ’ਵਰਸਿਟੀ ਵਿੱਚੋਂ ਅੱਵਲ; ਈਸ਼ਾ ਕਾਲਜ ’ਚੋਂ ਦੋਇਮ ਅਤੇ ਸਿਮਰਨ ਤੀਜੇ ਸਥਾਨ ’ਤੇ
ਲਾਲਾ ਅਮੀ ਚੰਦ ਮੋਂਗਾ ਮੈਮੋਰੀਅਲ ਕਾਲਜ ਆਫ ਲਾਅ ਉਗਾਲਾ ਦੇ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਐਲਾਨੇ 5ਵੇਂ ਸਮੈਸਟਰ ਐੱਲ ਐੱਲ ਬੀ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੁਣਵੱਤਾ ਵਾਲੀ ਸਿੱਖਿਆ ਅਤੇ ਅਨੁਸ਼ਾਸਨ ਲਈ ਪ੍ਰਸਿੱਧ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ ’ਤੇ ਆਪਣੀ ਕਾਬਿਲੀਅਤ ਦਾ ਸਬੂਤ ਦਿੱਤਾ ਹੈ। ਕਾਲਜ ਦੇ ਵਿਦਿਆਰਥੀ ਸ਼ੁਭਮ ਨੇ 500 ਅੰਕਾਂ ਵਿੱਚੋਂ 366 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਈਸ਼ਾ ਨੇ 354 ਅੰਕ ਪ੍ਰਾਪਤ ਕਰ ਕਾਲਜ ਪੱਧਰ ’ਤੇ ਦੂਜਾ ਸਥਾਨ ਅਤੇ ਸਿਮਰਨ ਨੇ 340 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਕਾਲਜ ਦੇ ਚੇਅਰਮੈਨ ਕ੍ਰਿਸ਼ਨ ਲਾਲ ਸੈਣੀ ਖੈਰੀ ਕਿਹਾ ਕਿ ਸ਼ਾਨਦਾਰ ਨਤੀਜੇ ਦਰਸਾਉਂਦੇ ਹਨ ਕਿ ਇੱਥੇ ਸਿੱਖਿਆ ਸਿਰਫ਼ ਡਿਗਰੀਆਂ ਲਈ ਹੀ ਨਹੀਂ ਹੈ, ਸਗੋਂ ਭਵਿੱਖ ਬਣਾਉਣ ਲਈ ਦਿੱਤੀ ਜਾਂਦੀ ਹੈ। ਸ੍ਰੀ ਖੈਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਤਜਰਬੇਕਾਰ ਫੈਕਲਟੀ, ਨਿਯਮਤ ਕਲਾਸਾਂ, ਮੂਟ ਕੋਰਟਾਂ, ਸੈਮੀਨਾਰਾਂ ਤੇ ਨਿੱਜੀ ਮਾਰਗਦਰਸ਼ਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਕਾਲਜ ਦੇ ਵਿਦਿਆਰਥੀ ਹਰ ਪ੍ਰੀਖਿਆ ਵਿੱਚ ਮੋਹਰੀ ਰਹਿੰਦੇ ਹਨ। ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਮਰਪਣ ਦਾ ਨਤੀਜਾ ਹੈ। ਲਾਲਾ ਅਮੀ ਚੰਦ ਗਰੁੱਪ ਆਫ ਇੰਸਟੀਚਿਊਸ਼ਨਜ ਉੱਤਰੀ ਭਾਰਤ ਵਿੱਚ ਪੇਸ਼ੇਵਰ ਸਿੱਖਿਆ ਵਿੱਚ ਭਰੋਸੇਯੋਗ ਨਾਂ ਬਣ ਚੁੱਕਾ ਹੈ। ਅਤਿ-ਆਧੁਨਿਕ ਵਾਈ ਫਾਈ ਕੈਂਪਸ, ਡਿਜੀਟਲ ਲਾਇਬ੍ਰੇਰੀ, ਸੁਚੱਜੇ ਢੰਗ ਨਾਲ ਸੰਗਠਿਤ ਪ੍ਰਯੋਗਸ਼ਾਲਾਵਾਂ, ਬੱਸ, ਹੋਸਟਲ ਸਹੂਲਤਾਂ, ਐੱਸ ਸੀ ਅਤੇ ਐੱਸ ਟੀ ਵਿਦਿਆਰਥੀਆਂ ਲਈ ਸਕਾਲਰਸ਼ਿਪ ’ਤੇ ਬੁਕ ਬੈਂਕ ਅਕਾਦਮਿਕ ਵਾਤਾਵਰਨ ਨੂੰ ਮਜ਼ਬੂਤ ਕਰਦੇ ਹਨ।
ਕਾਲਜ ਵਿੱਚ ਬੀ ਏ, ਐੱਲ ਐੱਲ ਬੀ, ਐੱਲ ਐੱਲ ਐੱਮ, ਬੀ ਐੱਸ ਸੀ ਨਰਸਿੰਗ, ਜੀ ਐੱਨ ਐੱਮ, ਬੀ ਫਾਰਮੇਸੀ, ਡੀ ਫਾਰਮੇਸੀ, ਡੀ ਐਡ, ਬੀ ਐਡ, ਐੱਮ ਐਡ, ਫਿਟਰ, ਡੀਜ਼ਲ ਮਕੈਨਿਕ ਆਦਿ ਦੇ ਕੋਰਸ ਹੁੰਦੇ ਹਨ।

