ਲਾਲ ਬਹਾਦਰ ਸ਼ਾਸਤਰੀ ਕਾਲਜ ‘ਚਰਕ ਫਾਰ ਚਿਲਡਰਨ’ ਮੁਕਾਬਲੇ ’ਚ ਦੋਇਮ
ਲਾਲ ਬਹਾਦਰ ਸ਼ਾਸਤਰੀ ਮਹਿਲਾ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਚਰਕ ਜੈਅੰਤੀ-2025 ਮੌਕੇ ਕਰਵਾਏ ਪਹਿਲੇ ਕੌਮੀ ਪੱਧਰ ਦੇ ਆਯੁਰਵੇਦ ਮੁਕਾਬਲੇ ‘ਚਰਕ ਫਾਰ ਚਿਲਡਰਨ’ ਵਿੱਚ ਦੂਜਾ ਇਨਾਮ ਜਿੱਤ ਕੇ ਕੌਮੀ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਇਹ ਮੁਕਾਬਲਾ ਆਯੁਰਵੇਦ ਟਰੱਸਟ ਕਰਨਾਟਕ...
Advertisement
ਲਾਲ ਬਹਾਦਰ ਸ਼ਾਸਤਰੀ ਮਹਿਲਾ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਚਰਕ ਜੈਅੰਤੀ-2025 ਮੌਕੇ ਕਰਵਾਏ ਪਹਿਲੇ ਕੌਮੀ ਪੱਧਰ ਦੇ ਆਯੁਰਵੇਦ ਮੁਕਾਬਲੇ ‘ਚਰਕ ਫਾਰ ਚਿਲਡਰਨ’ ਵਿੱਚ ਦੂਜਾ ਇਨਾਮ ਜਿੱਤ ਕੇ ਕੌਮੀ ਪੱਧਰ ’ਤੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਇਹ ਮੁਕਾਬਲਾ ਆਯੁਰਵੇਦ ਟਰੱਸਟ ਕਰਨਾਟਕ ਵੱਲੋਂ ਬੰਗਲੂਰੂ ਵਿੱਚ ਕੌਮੀ ਭਾਰਤੀ ਪ੍ਰਣਾਲੀ ਦੇ ਮੈਡੀਸਨ ਕਮਿਸ਼ਨ ਅਤੇ ਰਾਸ਼ਟਰੀ ਆਯੁਰਵੇਦ ਵਿਦਿਆਪੀਠ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁਕਾਬਲੇ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਦੇਸ਼ ਵਿੱਚ ਪਹਿਲਾ ਅਜਿਹਾ ਆਯੁਰਵੇਦ ਮੁਕਾਬਲਾ ਸੀ ਜਿਸ ਵਿੱਚ ਇੱਕ ਸੰਸਥਾ ਦੇ 50 ਬੀਏਐੱਮਐੱਸ ਵਿਦਿਆਰਥੀਆਂ ਦੀ ਟੀਮ ਵੱਲੋਂ ਆਯੁਰਵੈਦਿਕ ਜੜੀ-ਬੂਟੀਆਂ ਬਾਰੇ ਮਾਡਲ ਪੇਸ਼ ਕਰਨਾ ਕਰਨਾ ਸੀ।
Advertisement
Advertisement
×

