DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੁਰੂਕਸ਼ੇਤਰ ਦੀ ਫਲਾਵਰ ਸਿਟੀ ਵਿਵਾਦਾਂ ਵਿੱਚ ਘਿਰੀ

ਪਲਾਟ ਮਾਲਕਾਂ ਵੱਲੋਂ ਮੁਜ਼ਾਹਰਾ; ਪ੍ਰਬੰਧਕਾਂ ’ਤੇ ਪਲਾਟਾਂ ਲਈ ਜ਼ਮੀਨ ਘੱਟ ਦੇਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ ਨੂੰ ਮੰਗ ਪੱਤਰ ਸੌਂਪਦੇ ਹੋਏ ਲੋਕ।
Advertisement

ਕੁਰੂਕਸ਼ੇਤਰ ਵਿੱਚ ਬਣੀ ਫਲਾਵਰ ਸਿਟੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਛੇ ਮਹੀਨਿਆਂ ਤੋਂ ਚਰਚਾ ਵਿੱਚ ਚੱਲ ਰਹੇ ਡੀ ਬਲਾਕ ਦੇ ਦਰਜਨਾਂ ਰਿਹਾਇਸ਼ੀ ਪਲਾਟ ਮਾਲਕਾਂ ਨੂੰ ਪੂਰੀ ਜ਼ਮੀਨ ਨਾ ਦੇਣ ਦਾ ਮਾਮਲਾ ਹੁਣ ਮੁੱਖ ਮੰਤਰੀ ਦਰਬਾਰ ਤੱਕ ਪਹੁੰਚ ਗਿਆ ਹੈ। ਪਲਾਟ ਮਾਲਕਾਂ ਨੇ ਫਲਾਵਰ ਸਿਟੀ ਪ੍ਰਬੰਧਨ ’ਤੇ ਮਾਮਲਾ ਲਟਕਾਉਣ ਦੇ ਦੋਸ਼ ਲਾਏ ਹਨ। ਅੱਜ ਪਲਾਟ ਮਾਲਕਾਂ ਜ਼ਿਲ੍ਹੇ ਸਿੰਘ ਸਭਰਵਾਲ, ਬਲਵੰਤ ਸੈਣੀ, ਉਮੰਗ ਕਟਾਰੀਆ, ਪੁਸ਼ਕਰ, ਜਸਮੇਰ ਸਿੰਘ, ਦੀਪਕ, ਗੁਲਜ਼ਾਰ, ਓਮ ਪ੍ਰਕਾਸ਼, ਸੰਜੀਵ ਚੌਹਾਨ, ਜਗਮਾਲ ਸਿੰਘ ਚੰਦੇਲ ਅਤੇ ਰਾਜਿੰਦਰ ਕੰਬੋਜ ਆਦਿ ਨੇ ਫਲਾਵਰ ਸਿਟੀ ਦਫ਼ਤਰ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦੇ ਸਥਾਨਕ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਪਲਾਟ ਧਾਰਕਾਂ ਨੇ ਕਿਹਾ ਕਿ ਲਾਡਵਾ ਵਿਧਾਨ ਸਭਾ ਹਲਕੇ ਦੀ ਉਮਰੀ ਗ੍ਰਾਮ ਪੰਚਾਇਤ ਅਧੀਨ ਨੈਸ਼ਨਲ ਹਾਈਵੇ ਸੈਕਟਰ-32 ਵਿੱਚ ਬਣੀ ਫਲਾਵਰ ਸਿਟੀ ਦਾ ਮਾਮਲਾ ਹਰਿਆਣਾ ਸਰਕਾਰ ਦੇ ਰੇਰਾ ਨਿਯਮਾਂ ਅਨੁਸਾਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਸਥਾਨਕ ਵਿਧਾਇਕ ਨਾਇਬ ਸਿੰਘ ਸੈਣੀ ਤੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ।

ਪਲਾਟ ਧਾਰਕਾਂ ਨੇ ਕੈਲਾਸ਼ ਸੈਣੀ ਨੂੰ ਦੱਸਿਆ ਕਿ ਫਲਾਵਰ ਸਿਟੀ ਵਿੱਚ ਛੇ ਮਹੀਨਿਆਂ ਤੋਂ ਡੀ ਬਲਾਕ ਵਿੱਚ ਪਲਾਟਾਂ ਦੀ ਜ਼ਮੀਨ ਲਗਭਗ 10 ਤੋਂ 20 ਫ਼ੀਸਦੀ ਘੱਟ ਦਿੱਤੀ ਜਾ ਰਹੀ ਹੈ। ਪਲਾਟ ਧਾਰਕਾਂ ਨੇ ਦੋਸ਼ ਲਗਾਇਆ ਕਿ ਫਲਾਵਰ ਸਿਟੀ ਦੇ ਨਕਸ਼ੇ ਵਿੱਚ ਵੱਡਾ ਪਲਾਟ ਦਿਖਾ ਕੇ ਪੈਸੇ ਲੈਣ ਤੋਂ ਬਾਅਦ ਘੱਟ ਜ਼ਮੀਨ ਵਾਲਾ ਪਲਾਟ ਦੇਣ ਦਾ ਮਾਮਲਾ ਬਣਦਾ ਹੈ। ਪੁਸ਼ਕਰ ਨੇ ਦੱਸਿਆ ਕਿ ਕਈ ਪਲਾਟ ਧਾਰਕਾਂ, ਜਿਨ੍ਹਾਂ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ, ਨੇ ਪੂਰੇ ਪਲਾਟ ਦੀ ਜ਼ਮੀਨ ਦੇ ਆਧਾਰ ’ਤੇ ਪਲਾਟ ਖਰੀਦਣ ਅਤੇ ਮਕਾਨ ਬਣਾਉਣ ਲਈ ਸਰਕਾਰੀ ਤੇ ਗੈਰ-ਸਰਕਾਰੀ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਫਲਾਵਰ ਸਿਟੀ ਪ੍ਰਬੰਧਨ ਵੱਲੋਂ ਘੱਟ ਜ਼ਮੀਨ ਦਾ ਮਾਲਕੀ ਹੱਕ ਦੇਣਾ ਪਲਾਟ ਧਾਰਕਾਂ ਅਤੇ ਬੈਂਕਾਂ ਵਿਚਕਾਰ ਵੀ ਗੰਭੀਰ ਵਿਵਾਦ ਪੈਦਾ ਕਰ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਮਾਮਲਾ ਦਰਜ ਕਰ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

Advertisement

Advertisement
Advertisement
×