ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੂਬਾ ਪੱਧਰੀ ਹਾਕੀ ’ਚ ਕੁਰੂਕਸ਼ੇਤਰ ਨੇ ਕਾਂਸੀ ਦਾ ਤਗਮਾ ਜਿੱਤਿਆ

ਕੁਰੂਕਸ਼ੇਤਰ ਪਹੁੰਚਣ ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ; ਸੋਨੀਪਤ ਦੀ ਟੀਮ ਨੂੰ ਸ਼ੂਟਆਊਟ ਵਿੱਚ 3-0 ਨਾਲ ਹਰਾਇਆ
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 24 ਜੂਨ

Advertisement

ਹਾਕੀ ਹਰਿਆਣਾ ਦੀ ਕੁਰੂਕਸ਼ੇਤਰ ਟੀਮ ਵੱਲੋਂ ਨਰਵਾਣਾ ਵਿੱਚ ਸਬ ਜੂਨਅੀਰ ਹਾਕੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਕੁਰੂਕਸ਼ੇਤਰ ਦੀ ਟੀਮ ਨੇ ਸੋਨੀਪਤ ਦੀ ਟੀਮ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਉਪਲਬਧੀ ’ਤੇ ਹਾਕੀ ਦੇ ਸੇਵਾਮੁਕਤ ਮੁੱਖ ਕੋਚ ਗੁਰਵਿੰਦਰ ਸਿੰਘ ਨੇ ਖਿਡਾਰੀਆਂ ਦੇ ਨਾਲ ਨਾਲ ਕੋਚ ਸੋਹਨ ਲਾਲ, ਨਰਿੰਦਰ ਠਾਕੁਰ ਤੇ ਸਾਹਿਲ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਹਾਕੀ ਕੁਰੂਕਸ਼ੇਤਰ ਦੇ ਪ੍ਰਧਾਨ ਵਿਕਾਸ ਦੀਪ ਸੰਧੂ ਤੇ ਸਕੱਤਰ ਗੁਰਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਕੁਰੂਕਸ਼ੇਤਰ ਦੀ ਹਾਕੀ ਦੀ ਸਬ ਜੂਨੀਅਰ ਟੀਮ ਨੇ ਖੇਡ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਟੀਮ ਸੈਮੀਫਾਈਨਲ ਵਿਚ ਕੈਥਲ ਤੋਂ ਹਾਰੀ ਸੀ । ਇਸ ਹਾਰ ਤੋਂ ਬਾਅਦ ਕੁਰੂਕਸ਼ੇਤਰ ਦੀ ਟੀਮ ਨੇ ਸੋਨੀਪਤ ਦੀ ਟੀਮ ਨੂੰ ਸ਼ੂਟਆਊਟ ਸਮੇਂ ਵਿਚ 3-0 ਨਾਲ ਹਰਾਇਆ। ਹਾਲਾਂਕਿ ਨਿਰਧਾਰਤ ਸਮੇਂ ਵਿਚ ਦੋਵੇਂ ਟੀਮਾਂ ਇਕ-ਇਕ ਗੋਲ ਨਾਲ ਬਰਾਬਰ ’ਤੇ ਸਨ। ਇਸ ਤਰ੍ਹਾਂ ਕੁਰੁਕਸ਼ੇਤਰ ਦੀ ਟੀਮ ਨੇ ਸ਼ੂਟ ਆਊਟ ਵਿਚ 3-0 ਨਾਲ ਜਿੱਤ ਹਾਸਲ ਕੀਤੀ। ਹਾਕੀ ਕੋਚ ਸੋਹਨ ਲਾਲ ਤੇ ਨਰਿੰਦਰ ਠਾਕੁਰ ਨੇ ਦੱਸਿਆ ਕਿ ਹਾਕੀ ਕੁਰੂਕਸ਼ੇਤਰ ਵੱਲੋਂ 19 ਤੋਂ 23 ਜੂਨ ਤਕ ਨਰਵਾਣਾ ਵਿੱਚ ਸਬ ਜੂਨੀਅਰ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਕੁਰੂਕਸ਼ੇਤਰ ਦੀ ਟੀਮ ਵੱਲੋਂ ਖਿਡਾਰੀ ਅਮਿਤੋਜ ਸਿੰਘ, ਸਹਿਜਦੀਪ ਸਿੰਘ, ਸੰਜੇ ,ਆਇਰਨ, ਬ੍ਰਿਜੇਸ਼ ਪ੍ਰਸ਼ਾਦ, ਸੁਮਿਤ, ਵਿਸ਼ਵਜੀਤ, ਵਾਸੂ ਰਾਣਾ, ਮੋਹਿਤ ਝੂੰਝਾਰ, ਸਾਹਿਲ, ਨਿਖਿਲ, ਸ਼ੁਭਮ, ਅਨਿਕੇਤ, ਅਦਿੱਤਿਆ ਖੁਸ਼,ਦੀਪਾਸ਼ੂ ਰਾਠੀ, ਗਰਗ ਗਿੱਲ, ਜਸ਼ਨ ਰਮਨ ਨੇ ਹਿੱਸਾ ਲਿਆ। ਟੀਮ ਦਾ ਕੁਰੂਕਸ਼ੇਤਰ ਪੁੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ, ਕੋਚ ਚਾਂਦ ਰਾਮ ਨੇ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਦਰੋਣਾਚਾਰੀਆ ਸਟੇਡੀਅਮ ਵਿੱਚ ਕੌਮਾਂਤਰੀ ਓਲੰਪਿਕ ਦਿਵਸ ਮਨਾਇਆ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਸਾਈ ਸਿਖਲਾਈ ਕੇਂਦਰ ਦੇ ਟਰੇਨਰਾਂ ਤੇ ਖਿਡਾਰੀਆਂ ਵਲੋਂ ਦਰੋਣਾਚਾਰੀਆ ਸਟੇਡੀਅਮ ਵਿਚ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਇਆ ਗਿਆ। ਡੀਐੱਸਓ ਮਨੋਜ ਕੁਮਾਰ ਨੇ ਅੱਜ ਇਥੇ ਕਿਹਾ ਕਿ ਕੌਮਾਂਤਰੀ ਓਲੰਪਿਕ ਦਿਵਸ ਮੌਕੇ ਦਰੋਣਾਚਾਰੀਆ ਸਟੇਡੀਅਮ ਵਿਚ ਸਾਈ ਕੋਚਾਂ ਵਲੋਂ ਵਾਲੀਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਇਹ ਦਿਨ ਖੇਡਾਂ, ਸਿਹਤ ਤੇ ਏਕਤਾ ਦਾ ਜਸ਼ਨ ਮਨਾਉਣ ਦਾ ਹੈ ਤੇ ਇਹ ਖਿਡਾਰੀਆਂ ਤੇ ਖੇਡਾਂ ਪ੍ਰਤੀ ਸਰਗਰਮ ਤੇ ਜਾਗਰੂਕ ਕਰਦਾ ਹੈ। ਇਸ ਮੌਕੇ ਲਾਅਨ ਟੈਨਿਸ ਕੋਚ ਗੌਰਵ ਸ਼ਰਮਾ, ਅਥਲੈਟਿਕਸ ਕੋਚ ਸੁਮਨ, ਬਾਸਕਟਬਾਲ ਕੋਚ ਪੰਕਜ ਪਰਾਸ਼ਰ, ਤੈਰਾਕੀ ਕੋਚ ਸਾਂਵਰੀ, ਮੁੱਕੇਬਾਜੀ ਕੋਚ ਜਤਿੰਦਰ ਸਿੰਘ ਪਵਾਰ ਤੇ ਕਈ ਹੋਰ ਕੋਚ ਮੌਜੂਦ ਸਨ।

Advertisement