DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਕੁਲਦੀਪ ਸਿੰਘ ਦੇ ਅੰਗਾਂ ਨੇ ਚਾਰ ਲੋਕਾਂ ਨੂੰ ਦਿੱਤਾ ਨਵਾਂ ਜੀਵਨ  

ਸਕੂਟਰ ਤੋਂ ਡਿੱਗਣ ਕਾਰਨ ਲੱਗੀਆਂ ਸਨ ਸਿਰ ਵਿੱਚ ਗੰਭੀਰ ਸੱਟਾਂ

  • fb
  • twitter
  • whatsapp
  • whatsapp
featured-img featured-img
ਕੁਲਦੀਪ ਸਿੰਘ ਦੀ ਪੁਰਾਣੀ ਤਸਵੀਰ
Advertisement

ਚੰਡੀਗੜ੍ਹ ਦੇ ਪੀ ਜੀ ਆਈ ਵਿੱਚ ਇਲਾਜ ਅਧੀਨ ਰਹੇ 27 ਸਾਲਾ ਕੁਲਦੀਪ ਸਿੰਘ ਦੇ ਦਿਹਾਂਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਮਨੁੱਖਤਾ ਦੀ ਭਲਾਈ ਲਈ ਵੱਡਾ ਕਦਮ ਚੁੱਕਿਆ ਹੈ। ਪੁੱਤਰ ਦੇ ਵਿਛੋੜੇ ਦੇ ਗ਼ਮ ਵਿੱਚ ਡੁੱਬੀ ਮਾਂ ਅਤੇ ਪਰਿਵਾਰ ਨੇ ਕੁਲਦੀਪ ਦੇ ਗੁਰਦੇ ਅਤੇ ਕਾਰਨੀਆ ਦਾਨ ਕਰਕੇ ਚਾਰ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਬਖ਼ਸ਼ਿਆ ਹੈ।

ਦਰਅਸਲ ਯਮੁਨਾਨਗਰ ਦੇ ਜਗਾਧਰੀ ਦੇ ਵਸਨੀਕ, ਕੁਲਦੀਪ ਨੂੰ 15 ਸਤੰਬਰ ਨੂੰ ਹਾਦਸੇ ਦੌਰਾਨ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਚੰਡੀਗੜ੍ਹ ਦੇ ਪੀ ਜੀ ਆਈ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਹ ਸਕੂਟਰ ਚਲਾ ਰਿਹਾ ਸੀ, ਉਦੋਂ ਉਹ ਸਪੀਡ ਬ੍ਰੇਕਰ 'ਤੇ ਡਿੱਗ ਗਿਆ ਅਤੇ ਉਸ ਦੇ ਗੰਭੀਰ ਸੱਟਾਂ ਲੱਗੀਆਂ ਸਨ।

Advertisement

ਉਸ ਦੀ ਮਾਂ ਬੀਰਾ ਰਾਣੀ ਲਈ ਪੁੱਤਰ ਨੂੰ ਗੁਆਉਣਾ ਕਹਿਰ ਢਾਹੁਣ ਵਾਲਾ ਸੀ। ਉਸ ਦੇ ਛੋਟੇ ਭਰਾ ਪਰਮਿੰਦਰ ਲਈ ਆਪਣੇ ਭਰਾ ਦਾ ਵਿਛੋੜਾ ਇੱਕ ਅਜਿਹਾ ਸਦਮਾ ਸੀ, ਜਿਸ ਨੇ ਪਰਿਵਾਰ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਸ ਡੂੰਘੇ ਦੁੱਖ ਦੇ ਵਿਚਕਾਰ ਪਰਿਵਾਰ ਨੂੰ ਅੰਗ ਦਾਨ ਬਾਰੇ ਕਾਊਂਸਲਿੰਗ ਦਿੱਤੀ ਗਈ, ਜਿਸ ਉੱਤੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਦੇ ਦਿੱਤੀ।

Advertisement

ਉਨ੍ਹਾਂ ਦੇ ਇਸ ਫ਼ੈਸਲੇ ਸਦਕਾ ਪੀਜੀਆਈ ਵਿਖੇ ਦੋਵੇਂ ਗੁਰਦੇ ਅਤੇ ਕਾਰਨੀਆ (ਅੱਖਾਂ ਦਾ ਮੂਹਰਲਾ ਪਰਦਾ) ਸਫ਼ਲਤਾਪੂਰਵਕ ਪ੍ਰਾਪਤ ਕਰ ਕੇ ਟਰਾਂਸਪਲਾਂਟ ਕੀਤੇ ਗਏ, ਜਿਸ ਨਾਲ ਗੁਰਦੇ ਫੇਲ੍ਹ ਹੋਣ ਵਾਲੇ ਦੋ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ, ਜਦਕਿ ਦੋ ਮਰੀਜ਼ਾਂ ਨੂੰ ਕਾਰਨੀਆ ਟਰਾਂਸਪਲਾਂਟੇਸ਼ਨ ਰਾਹੀਂ ਅੱਖਾਂ ਦੀ ਰੌਸ਼ਨੀ ਮਿਲੀ।

ਪੁੱਤਰ ਦੇ ਵਿਛੋੜੇ ਵਿੱਚ ਡੁੱਬੀ ਮਾਂ ਬੀਰਾ ਰਾਣੀ ਨੇ ਕੁਲਦੀਪ ਨੂੰ ਗੁਆਉਣ ਦੇ ਦਰਦ ਅਤੇ ਅੰਗ ਦਾਨ ਤੋਂ ਮਿਲੇ ਸਕੂਨ ਬਾਰੇ ਦੱਸਿਆ।

ਉਨ੍ਹਾਂ ਕਿਹਾ, “ਸਾਡੇ ਲਈ ਇਹ ਮੰਨਣਾ ਅਸੰਭਵ ਹੈ ਕਿ ਕੁਲਦੀਪ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਘਰ, ਪਰਿਵਾਰ ਅਤੇ ਸਾਡਾ ਆਲਾ-ਦੁਆਲਾ ਸਭ ਬਦਲਿਆ ਜਿਹਾ ਲੱਗਦਾ ਹੈ। ਪਰ ਜਦੋਂ ਅਸੀਂ ਸੋਚਦੇ ਹਾਂ ਕਿ ਉਸ ਦੇ ਅੰਗਾਂ ਨੇ ਕਿਸੇ ਨੂੰ ਜਿਊਣ ਦਾ ਨਵਾਂ ਮੌਕਾ ਦਿੱਤਾ ਹੈ ਅਤੇ ਉਸ ਦੀਆਂ ਕਾਰਨੀਆ ਕਿਸੇ ਨੂੰ ਦੁਨੀਆ ਦੇਖਣ ਵਿੱਚ ਮਦਦ ਕਰ ਰਹੀਆਂ ਹਨ, ਤਾਂ ਮਹਿਸੂਸ ਹੁੰਦਾ ਹੈ ਕਿ ਕੁਲਦੀਪ ਦਾ ਇੱਕ ਹਿੱਸਾ ਅਜੇ ਵੀ ਸਾਡੇ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਦਾ ਜੀਵਨ ਦੂਜਿਆਂ ਲਈ ਉਮੀਦ ਦਾ ਸੁਨੇਹਾ ਬਣੇ।”

ਉੱਥੇ ਹੀ ਕੁਲਦੀਪ ਦੇ ਭਰਾ ਨੇ ਕਿਹਾ, “ਜੋ ਮੇਰੇ ਭਰਾ ਨਾਲ ਵਾਪਰਿਆ, ਉਹ ਕਿਸੇ ਨਾਲ ਨਹੀਂ ਵਾਪਰਨਾ ਚਾਹੀਦਾ। ਮੈਂ ਸੜਕ ਹਾਦਸਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਾਂਗਾ ਤਾਂ ਜੋ ਹੋਰਨਾਂ ਲੋਕਾਂ ਨੂੰ ਅਜਿਹੀਆਂ ਦੁਖਾਂਤਕ ਘਟਨਾਵਾਂ ਤੋਂ ਬਚਾਇਆ ਜਾ ਸਕੇ।”

ਪਰਿਵਾਰ ਦਾ ਧੰਨਵਾਦ ਕਰਦਿਆਂ ਪੀ ਜੀ ਆਈ ਦੇ ਡਾਇਰੈਕਟਰ ਵਿਵੇਕ ਲਾਲ ਨੇ ਕਿਹਾ, “ਕੁਝ ਪਲ ਅਜਿਹੇ ਹੁੰਦੇ ਹਨ ਜਦੋਂ ਕੋਈ ਵੀ ਸ਼ਬਦ ਪਰਿਵਾਰ ਦੇ ਦਰਦ ਨੂੰ ਘੱਟ ਨਹੀਂ ਕਰ ਸਕਦੇ। ਕੁਲਦੀਪ ਦਾ ਪਰਿਵਾਰ ਇੱਕ 27 ਸਾਲਾ ਪੁੱਤਰ ਦੇ ਅਸਹਿ ਵਿਛੋੜੇ ਦਾ ਸਾਹਮਣਾ ਕਰ ਰਿਹਾ ਸੀ, ਫਿਰ ਵੀ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੇ ਦੂਜਿਆਂ ਬਾਰੇ ਸੋਚਣ ਦੀ ਹਿੰਮਤ ਦਿਖਾਈ। ਉਨ੍ਹਾਂ ਦੇ ਫੈਸਲੇ ਨੇ ਇੱਕ ਨਿੱਜੀ ਦੁਖਾਂਤ ਨੂੰ ਦੂਜੇ ਪਰਿਵਾਰਾਂ ਲਈ ਉਮੀਦ ਵਿੱਚ ਬਦਲ ਦਿੱਤਾ ਹੈ। ਇਹ ਉਹ ਬੇਮਿਸਾਲ ਹਮਦਰਦੀ ਹੈ ਜੋ ਅੰਗ ਦਾਨ ਨੂੰ ਜ਼ਿੰਦਗੀ ਦਾ ਅਸਲ ਤੋਹਫ਼ਾ ਬਣਾਉਂਦੀ ਹੈ।”

Advertisement
×