Teacher Day ਮੌਕੇ ਗਿਆਨ ਸੰਵਾਦ ਪ੍ਰੋਗਰਾਮ
ਭਾਰਤ ਵਿੱਚ ਗੁਰੂ-ਚੇਲੇ ਦੀ ਪਰੰਪਰਾ ਪ੍ਰਾਚੀਨ ਸਮੇਂ ਤੋਂ ਹੀ ਸਰਵਵਿਆਪੀ ਅਤੇ ਵਿਸ਼ਵ ਭਾਈਚਾਰੇ ਲਈ ਖਿੱਚ ਦਾ ਕੇਂਦਰ ਰਹੀ ਹੈ। ਇਹ ਵਿਚਾਰ ਮਾਤ੍ਰੀ ਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਸ਼੍ਰੀ ਪ੍ਰਕਾਸ਼ ਮਿਸ਼ਰਾ ਨੇ ਅਧਿਆਪਕ ਦਿਵਸ ਮੌਕੇ ਮਾਤਰ ਭੂਮੀ ਸਿੱਖਿਆ ਮੰਦਰ...
Advertisement
ਭਾਰਤ ਵਿੱਚ ਗੁਰੂ-ਚੇਲੇ ਦੀ ਪਰੰਪਰਾ ਪ੍ਰਾਚੀਨ ਸਮੇਂ ਤੋਂ ਹੀ ਸਰਵਵਿਆਪੀ ਅਤੇ ਵਿਸ਼ਵ ਭਾਈਚਾਰੇ ਲਈ ਖਿੱਚ ਦਾ ਕੇਂਦਰ ਰਹੀ ਹੈ। ਇਹ ਵਿਚਾਰ ਮਾਤ੍ਰੀ ਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਸ਼੍ਰੀ ਪ੍ਰਕਾਸ਼ ਮਿਸ਼ਰਾ ਨੇ ਅਧਿਆਪਕ ਦਿਵਸ ਮੌਕੇ ਮਾਤਰ ਭੂਮੀ ਸਿੱਖਿਆ ਮੰਦਰ ਵੱਲੋਂ ਕਰਵਾਏ ‘ਗਿਆਨ ਸੰਵਾਦ’ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ। ਸਮਾਗਮ ਦੀ ਸ਼ੁਰੂਆਤ ਡਾ. ਸਰਵਪਾਲੀ ਰਾਧਾ ਕ੍ਰਿਸ਼ਨਨ ਦੀ ਤਸਵੀਰ ’ਤੇ ਸ਼ਮ੍ਹਾ ਰੋਸ਼ਨ ਕਰ ਕੇ ਕੀਤੀ ਗਈ। ਡਾ. ਮਿਸ਼ਰਾ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਰਾਸ਼ਟਰ ਦਾ ਸ਼ਿਲਪਕਾਰ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ, ਜੋ ਇੱਕ ਮਾਲੀ ਵਾਂਗ ਵਿਦਿਆਰਥੀਆਂ ਦੇ ਚਰਿੱਤਰ ਨੂੰ ਘੜ ਕੇ ਉਨ੍ਹਾਂ ਨੂੰ ਆਦਰਸ਼ ਨਾਗਰਿਕ ਬਣਾਉਂਦਾ ਹੈ। ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਦਾ ਭਾਰਤੀ ਸਿੱਖਿਆ ਖੇਤਰ ਵਿੱਚ ਬੇਮਿਸਾਲ ਯੋਗਦਾਨ ਰਿਹਾ ਹੈ। ਸਮਾਜ ਸੇਵੀ ਅਬਲ ਸਿੰਘ ਰਾਣਾ ਨੇ ਕਿਹਾ ਕਿ ਮਾਤ੍ਰੀ ਭੂਮੀ ਸੇਵਾ ਮਿਸ਼ਨ ਲੋੜਵੰਦ ਬੱਚਿਆਂ ਦੇ ਜੀਵਨ ਵਿੱਚ ਸਿੱਖਿਆ ਦੀ ਰੌਸ਼ਨੀ ਫੈਲਾਉਣ ਲਈ ਸਮਰਪਿਤ ਹੈ।
Advertisement
Advertisement
Advertisement
×

