ਕਿਸਾਨ ਸੰਘਰਸ਼ ਸਮਿਤੀ ਨੇ ਹੜੌਲੀ ਵਿੱਚ ਲਾਏ ਚਿਤਾਵਨੀ ਬੋਰਡ

ਕਿਸਾਨ ਸੰਘਰਸ਼ ਸਮਿਤੀ ਨੇ ਹੜੌਲੀ ਵਿੱਚ ਲਾਏ ਚਿਤਾਵਨੀ ਬੋਰਡ

ਪਿੰਡ ਹੜੌਲੀ ਵਿੱਚ ਬੋਰਡ ਲਗਾਉਂਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ।

ਕੇਕੇ ਬਾਂਸਲ

ਰਤੀਆ, 17 ਅਕਤੂਬਰ

ਕਿਸਾਨ ਸੰਘਰਸ਼ ਸਮਿਤੀ ਨੇ ਪਿੰਡ ਹੜੌਲੀ ਵਿੱਚ ਚਿਤਾਵਨੀ ਬੋਰਡ ਲਾ ਕੇ ਭਾਜਪਾ-ਜਜਪਾ ਆਗੂਆਂ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਕਿਸਾਨਾਂ ਨਾਲ ਨਹੀਂ ਖੜੇਗਾ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ ਅਤੇ ਪਿੰਡ ਅੰਦਰ ਵੜਨ ਨਹੀਂ ਦਿੱਤਾ ਜਾਵੇਗਾ। ਸੇਵਕ ਸਿੰਘ, ਗਗਨ ਸਿੰਘ, ਸੁਖਵਿੰਦਰ ਨੰਬਰਦਾਰ , ਜਗਮੀਤ ਸਿੰਘ, ਲਾਭ ਸਿੰਘ, ਗਮਦੂਰ ਸਿੰਘ, ਜਸਕਰਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਤਬਾਹ ਕਰਨ ਲਈ ਨਵੇਂ ਖੇਤੀ ਕਨੂੰਨ ਬਣਾਏ ਹਨ। ਜਿਹੜਾ ਆਗੂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰੇਗਾ, ਉਸ ਨੂੰ ਪਿੰਡ ‘ਚ ਵੜਨ ਦੀ ਮਨਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਹੈ ਅਤੇ ਖੇਤੀ ਲਗਾਤਾਰ ਘਾਟੇ ਦਾ ਸ਼ਿਕਾਰ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਇਨ੍ਹਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All