DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਜਾਗ੍ਰਿਤੀ ਯਾਤਰਾ ਦੋ ਨੂੰ ਫਤਿਹਾਬਾਦ ਪੁੱਜੇਗੀ

ਬੀ ਕੇ ਯੂ ਖੇਤੀ ਬਚਾਓ ਹਰਿਆਣਾ ਕਰੇਗੀ ਸ਼ਾਨਦਾਰ ਸਵਾਗਤ

  • fb
  • twitter
  • whatsapp
  • whatsapp
featured-img featured-img
ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ।
Advertisement

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਕਨਵੀਨਰ ਅਤੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੀਤੀ ਜਾ ਰਹੀ ‘ਕਿਸਾਨ ਜਾਗ੍ਰਿਤੀ ਯਾਤਰਾ’ ਦਾ 2 ਮਾਰਚ ਨੂੰ ਫਤਿਹਾਬਾਦ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਬੀ ਕੇ ਯੂ ਖੇਤੀ ਬਚਾਓ ਹਰਿਆਣਾ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਨੇ ਦੱਸਿਆ ਕਿ ਇਹ ਯਾਤਰਾ 7 ਫਰਵਰੀ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਇਸ ਦਾ ਮੁੱਖ ਮਕਸਦ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਕਿਸਾਨਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਐੱਮ ਐੱਸ ਪੀ ਗਰੰਟੀ ਐਕਟ ਲਾਗੂ ਕਰਨਾ, ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨਾ ਅਤੇ ਹੋਰ ਭਖਦੇ ਮਸਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੱਲਵਾਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਏਕਤਾ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਇਸ ਇਤਿਹਾਸਕ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਫਤਿਹਾਬਾਦ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ।

Advertisement

ਸੂਬਾ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਚਾਹਲ ਅਤੇ ਖਜ਼ਾਨਚੀ ਇਕਬਾਲ ਸਿੰਘ ਖੋਖਰ ਨੇ ਜਾਣਕਾਰੀ ਦਿੱਤੀ ਕਿ 1 ਮਾਰਚ ਨੂੰ ਜੀਂਦ ਵਿੱਚ ਸੂਬਾ ਪੱਧਰੀ ਕਿਸਾਨ ਮਹਾਪੰਚਾਇਤ ਕਰਨ ਉਪਰੰਤ ਯਾਤਰਾ ਰਤੀਆ ਦੇ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗੀ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬੇਗਰਾਜ ਫੂਲਨ, ਸੂਬਾ ਸਕੱਤਰ ਸੁਰਿੰਦਰ ਮਨਾਵਾਲੀ, ਬੁਲਾਰੇ ਰਾਮ ਜਾਟ, ਜ਼ਿਲ੍ਹਾ ਪ੍ਰਧਾਨ ਮਦਨ ਬਿਜਰਨੀਆ, ਵਿਨੋਦ ਗਿਜਰੋਆ ਸਮੇਤ ਹੋਰ ਆਗੂ ਮੌਜੂਦ ਸਨ।

Advertisement

Advertisement
×