ਕੌਸ਼ਿਕ ਨੇ ਸਿੱਖਿਆ ਅਧਿਕਾਰੀ ਦਾ ਵਾਧੂ ਚਾਰਜ ਸੰਭਾਲਿਆ
ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਅੱਜ ਰਸਮੀ ਤੌਰ ’ਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਦਫਤਰੀ ਸਟਾਫ ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਰਪਣ, ਪਾਰਦਸ਼ਤਾ ਤੇ ਸਮੇਂ...
Advertisement
ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਅੱਜ ਰਸਮੀ ਤੌਰ ’ਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਦਫਤਰੀ ਸਟਾਫ ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਰਪਣ, ਪਾਰਦਸ਼ਤਾ ਤੇ ਸਮੇਂ ਦੀ ਪਾਬੰਦਤਾ ਕਿਸੇ ਵੀ ਦਫਤਰ ਦੀ ਕੁਸ਼ਲਤਾ ਦੇ ਮੂਲ ਥੰਮ ਹਨ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਨਿਭਾਉਣ ਤਾਂ ਜੋ ਜ਼ਿਲ੍ਹੇ ਵਿਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਕੌਸ਼ਿਕ ਨੇ ਕਿਹਾ ਕਿ ਉਹ ਖੁਦ ਸਾਰੀਆਂ ਯੋਜਨਵਾਂ ਦੀ ਨਿਯਮਤ ਤੌਰ ’ਤੇ ਸਮੀਖਿਆ ਕਰਨਗੇ ਤੇ ਸਕੂਲਾਂ ਦੇ ਨਿਰੀਖਣ ਨੂੰ ਤਰਜੀਹ ਦੇਣਗੇ ਤਾਂ ਜੋ ਮੁੱਢਲੀ ਸਿੱਖਿਆ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
Advertisement
Advertisement