DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਲਵਾਰਬਾਜ਼ੀ ਵਿੱਚ ਕਨੂਪ੍ਰਿਯਾ ਦਾ ਸ਼ਾਨਦਾਰ ਪ੍ਰਦਰਸ਼ਨ

ਕੌਮੀ ਚੈਂਪੀਅਨ ਦਾ ਖ਼ਿਤਾਬ ਜਿੱਤ ਕੇ ਦੋ ਸੋਨ ਤਗ਼ਮੇ ਹਾਸਲ ਕੀਤੇ

  • fb
  • twitter
  • whatsapp
  • whatsapp
featured-img featured-img
ਖਿਡਾਰਨ ਕਨੂਪ੍ਰਿਯਾ ਦਾ ਹੱਥ ਚੁੱਕ ਕੇ ਜੇਤੂ ਕਰਾਰ ਦਿੰਦਾ ਹੋਇਆ ਅਧਿਕਾਰੀ।
Advertisement

ਕੌਮੀ ਪੱਧਰ ’ਤੇ 5 ਤੇ 6 ਜਨਵਰੀ ਨੂੰ ਕਟਕ ਵਿੱਚ ਕਰਵਾਏ ਗਏ ਜੂਨੀਅਰ ਫੈਂਸਿੰਗ ਮੁਕਾਬਲੇ (ਤਲਵਾਰਬਾਜ਼ੀ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੀਂਦ ਦੀ ਧੀ ਕਨੂਪ੍ਰਿਯਾ ਨੇ ਕੌਮੀ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਤੇ ਦੋ ਸੋਨ ਤਗ਼ਮੇ ਜਿੱਤ ਕੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ।

ਮੁਕਾਬਲੇ ਵਿੱਚ ਦੇਸ਼ ਭਰ ਤੋਂ ਆਏ ਖਿਡਾਰੀਆਂ ਦੇ ਵਿਚਕਾਰ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ ਪਰ ਬਿਹਤਰੀਨ ਤਕਨੀਕ, ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਦੇ ਦਮ ’ਤੇ ਕਨੂਪ੍ਰਿਯਾ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਪਛਾੜ ਦਿੱਤਾ। ਫਾਈਨਲ ਮੁਕਾਬਲੇ ਵਿੱਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਦਰਸ਼ਕਾਂ ਨੂੰ ਮੋਹ ਲਿਆ। ਕਨੂਪ੍ਰਿਯਾ ਦੀ ਇਸ ਪ੍ਰਾਪਤੀ ’ਤੇ ਖੇਡ ਪ੍ਰੇਮੀਆਂ, ਕੋਚਾਂ ਤੇ ਪਰਿਵਾਰ ਵਾਲਿਆਂ ਨੇ ਬੜੀ ਖ਼ੁਸ਼ੀ ਪ੍ਰਗਟਾਈ ਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਕਨੂਪ੍ਰਿਯਾ ਦੇ ਦਾਦਾ ਤੇ ਸਾਬਕਾ ਵਾਈਸ ਚਾਂਸਲਰ ਡਾ. ਏ ਕੇ ਚਾਵਲਾ ਨੇ ਕਿਹਾ ਕਿ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਤਗਮੇ ਜਿੱਤਣਾ ਕਨੂਪ੍ਰਿਯਾ ਦੀ ਸਖ਼ਤ ਮਿਹਨਤ, ਲਗਾਤਾਰ ਅਭਿਆਸ ਤੇ ਕੋਚ ਦੇ ਮਾਰਗਦਰਸ਼ਨ ਦਾ ਨਤੀਜਾ ਹੈ। ਪਿਤਾ ਗੁੰਜਨ ਚਾਵਲਾ ਨੇ ਕਿਹਾ ਕਿ ਇਹ ਜਿੱਤ ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਲਈ ਇੱਕ ਮਜ਼ਬੂਤ ਆਧਾਰ ਸਾਬਿਤ ਹੋਵੇਗੀ। ਕੌਮੀ ਚੈਂਪੀਅਨ ਬਣਨ ਮਗਰੋਂ ਖਿਡਾਰਨ ਕਨੂਪ੍ਰਿਯਾ ਨੇ ਕਿਹਾ ਕਿ ਇਹ ਜਿੱਤ ਉਸ ਦੀ ਸਾਲਾਂ ਦੀ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਨਤੀਜਾ ਹੈ। ਉਸ ਨੇ ਆਪਣੇ ਕੋਚ, ਪਰਿਵਾਰ ਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਸ ਨੇ ਅੱਗੇ ਕਿਹਾ, “ਇਹ ਖ਼ਿਤਾਬ ਇਕੱਲਾ ਮੇਰਾ ਹੀ ਨਹੀਂ, ਸਗੋਂ ਉਨ੍ਹਾਂ ਸਾਰਿਆਂ ਦਾ ਵੀ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਮੇਰਾ ਹੌਸਲਾ ਵਧਾਇਆ।

Advertisement

Advertisement
Advertisement
×