ਮੂਰਤੀ ਸਥਾਪਨਾ ਸਮਾਰੋਹ ਮੌਕੇ ਕਲਸ਼ ਯਾਤਰਾ
ਰਘੂਨਾਥ ਮੰਦਰ ਵਿੱਚ ਮੂਰਤੀ ਸਥਾਪਨਾ ਸਮਾਰੋਹ ਦੇ ਨਾਲ ਅੱਜ ਮੰਦਰ ਤੋਂ ਕਲਸ਼ ਯਾਤਰਾ ਕੀਤੀ ਗਈ। ਕਲਸ਼ ਯਾਤਰਾ ਨੂੰ ਕਥਾਵਾਚਕ ਪੰਡਿਤ ਪੁਰਸ਼ੋਤਮ ਸ਼ਾਸਤਰੀ, ਰਘੂਨਾਥ ਮੰਦਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚੁੱਘ, ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ, ਬਲਾਕ ਕਮੇਟੀ ਚੇਅਰਮੈਨ ਤੇ ਪੰਜਾਬੀ...
Advertisement
ਰਘੂਨਾਥ ਮੰਦਰ ਵਿੱਚ ਮੂਰਤੀ ਸਥਾਪਨਾ ਸਮਾਰੋਹ ਦੇ ਨਾਲ ਅੱਜ ਮੰਦਰ ਤੋਂ ਕਲਸ਼ ਯਾਤਰਾ ਕੀਤੀ ਗਈ। ਕਲਸ਼ ਯਾਤਰਾ ਨੂੰ ਕਥਾਵਾਚਕ ਪੰਡਿਤ ਪੁਰਸ਼ੋਤਮ ਸ਼ਾਸਤਰੀ, ਰਘੂਨਾਥ ਮੰਦਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚੁੱਘ, ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ, ਬਲਾਕ ਕਮੇਟੀ ਚੇਅਰਮੈਨ ਤੇ ਪੰਜਾਬੀ ਸਭਾ ਪੇਂਡੂ ਡਿਵੀਜ਼ਨ ਇੰਚਾਰਜ ਕੇਵਲ ਮਹਿਤਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਕਲਸ਼ ਯਾਤਰਾ ਰਘੂਨਾਥ ਮੰਦਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਮੇਨ ਬਾਜ਼ਾਰ ਅਤੇ ਟੋਹਾਣਾ ਰੋਡ ਤੋਂ ਹੁੰਦੀ ਹੋਈ ਰਘੂਨਾਥ ਮੰਦਰ ਵਿੱਚ ਸਮਾਪਤ ਹੋਈ। ਪ੍ਰੋਗਰਾਮ ਦਾ ਸੰਚਾਲਨ ਐਡਵੋਕੇਟ ਵਿਗਿਆਨ ਸਾਗਰ ਬਾਘਲਾ ਨੇ ਕੀਤਾ। ਪ੍ਰਾਜੈਕਟ ਇੰਚਾਰਜ ਸ਼ਿਆਮ ਆਨੰਦ ਅਤੇ ਬੁਲਾਰੇ ਧਰਮਿੰਦਰ ਗੋਸਵਾਮੀ ਨੇ ਦੱਸਿਆ ਕਿ 4 ਨਵੰਬਰ ਤੱਕ ਰੋਜ਼ਾਨਾ ਸ਼ਾਮ ਨੂੰ ਬਰਵਾਲਾ ਦੇ ਕਥਾਵਾਚਕ ਪੰਡਿਤ ਪੁਰਸ਼ੋਤਮ ਸ਼ਾਸਤਰੀ ਰਘੂਨਾਥ ਮੰਦਰ ਵਿੱਚ ਕਥਾ ਕਰਨਗੇ। ਇਸ ਮੌਕੇ ਧਰਮਸ਼ਾਲਾ ਕਮੇਟੀ ਦੇ ਸਰਪ੍ਰਸਤ ਹਰਬੰਸ ਖੰਨਾ, ਸਕੱਤਰ ਹਰਬੰਸ ਮਹਿਤਾ, ਗਿਆਨਚੰਦ ਚੋਪੜਾ ਤੇ ਸੋਨੂੰ ਗਰੋਵਰ ਆਦਿ ਹਾਜ਼ਰ ਸਨ।
Advertisement
Advertisement
×

