ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਲਸ਼ ਯਾਤਰਾ
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਲਈ ਕਾਸ਼ੀ ਤੋਂ ਲਿਆਂਦੀ ਪਵਿੱਤਰ ਮਿੱਟੀ ਨੂੰ ਲੈ ਕੇ ਪਿੰਡ ਗਧੌਲੀ ਦੇ ਮੰਦਿਰ ਤੋਂ ਕਲਸ਼ ਯਾਤਰਾ ਕੀਤੀ ਗਈ। ਇਸ ਪਵਿੱਤਰ ਮਿੱਟੀ ਨੂੰ ਯਮੁਨਾਨਗਰ ਵਿਧਾਨ ਸਭਾ ਹਲਕੇ ਦੇ ਹਰੇਕ ਮੰਡਲ ਦੇ ਹਰ ਮੰਦਰ ਵਿੱਚ ਲਿਜਾਇਆ...
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਲਈ ਕਾਸ਼ੀ ਤੋਂ ਲਿਆਂਦੀ ਪਵਿੱਤਰ ਮਿੱਟੀ ਨੂੰ ਲੈ ਕੇ ਪਿੰਡ ਗਧੌਲੀ ਦੇ ਮੰਦਿਰ ਤੋਂ ਕਲਸ਼ ਯਾਤਰਾ ਕੀਤੀ ਗਈ। ਇਸ ਪਵਿੱਤਰ ਮਿੱਟੀ ਨੂੰ ਯਮੁਨਾਨਗਰ ਵਿਧਾਨ ਸਭਾ ਹਲਕੇ ਦੇ ਹਰੇਕ ਮੰਡਲ ਦੇ ਹਰ ਮੰਦਰ ਵਿੱਚ ਲਿਜਾਇਆ ਜਾ ਹੈ। ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਪੰਵਾਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਦੇ ਨਾਲ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਵੀ ਸਨ। ਕੈਬਨਿਟ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਦੁਨੀਆ ਨੂੰ ਸਮਾਨਤਾ ਅਤੇ ਪਿਆਰ ਦੇ ਸਬਕ ਸਿਖਾਇਆ ਅਤੇ ਉਹ ਜਾਤੀਵਾਦ ਅਤੇ ਭੇਦਭਾਵ ਨੂੰ ਸੰਸਾਰ ਵਿੱਚ ਖਤਮ ਕਰਨ ਲਈ ਯਤਨਸ਼ੀਲ ਰਹੇ ਹਨ। ਕਾਸ਼ੀ ਵਿੱਚ ਉਨ੍ਹਾਂ ਦੇ ਪਵਿੱਤਰ ਜਨਮ ਸਥਾਨ ਤੋਂ ਲਿਆਂਦੀ ਗਈ ਇਹ ਮਿੱਟੀ, ਸਿਰਫ਼ ਮਿੱਟੀ ਨਹੀਂ ਹੈ ਬਲਕਿ ਇਹ ਲੱਖਾਂ ਸ਼ਰਧਾਲੂਆਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਗੁਰੂ ਰਵਿਦਾਸ ਦੁਆਰਾ ਦਿਖਾਏ ਗਏ ਮਾਰਗ ’ਤੇ ਚੱਲਦੇ ਹੋਏ ਹਰਿਆਣਾ ਅਤੇ ਕੇਂਦਰ ਦੋਵੇਂ ਸਰਕਾਰਾਂ ਸੰਤਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗਾਂ ਦਾ ਸਨਮਾਨ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਕਿਹਾ ਕਿ ਇਸ ਇਤਿਹਾਸਕ ਕਲਸ਼ ਯਾਤਰਾ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਭਾਜਪਾ ਸੰਗਠਨ ਲਈ ਮਾਣ ਵਾਲੀ ਗੱਲ ਹੈ।

