DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kala Kirti Bhawan:ਕਲਾ ਕੀਰਤੀ ਭਵਨ ’ਚ ਥੀਏਟਰ ਫੈਸਟੀਵਲ ਸਮਾਪਤ

ਆਖ਼ਰੀ ਦਿਨ ਨਾਟਕ ‘ਕੀ ਮੈਂ ਕੁਝ ਕਹਿ ਸਕਦਾ ਹਾਂ’ ਦਾ ਮੰਚਨ

  • fb
  • twitter
  • whatsapp
  • whatsapp
featured-img featured-img
ਕਲਾ ਭਵਨ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।
Advertisement

ਕਲਾ ਕੀਰਤੀ ਭਵਨ ਵਿੱਚ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਅੱਜ ਸਮਾਪਤ ਹੋ ਗਿਆ। ਨਿਊ ਉਤਥਾਨ ਥੀਏਟਰ ਦੀ 17ਵੀਂ ਵਰ੍ਹੇ ਗੰਢ ਮੌਕੇ ਕਰਵਾਏ ਉਤਸਵ ਦੀ ਸਮਾਪਤੀ ਦੌਰਾਨ ਸੰਬੋਧਨ ਕਰਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਤੇ ਸੱਭਿਆਚਾਰਕ ਪ੍ਰੋਗਰਾਮ ਦੇ ਡਾਇਰੈਕਟਰ ਡਾ. ਵਿਵੇਕ ਚਾਵਲਾ ਨੇ ਕਿਹਾ ਕਿ ਥੀਏਟਰ ਰਾਹੀਂ ਕਲਾਕਾਰ ਆਸਾਨੀ ਨਾਲ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾ ਸਕਦੇ ਹਨ ਜਿਨ੍ਹਾਂ ਮੁੱਦਿਆਂ ਵਿਰੁੱਧ ਲੋਕ ਅਕਸਰ ਬੋਲਣ ਤੋਂ ਝਿਜਕਦੇ ਹਨ, ਉਨ੍ਹਾਂ ਨੂੰ ਅਦਾਕਾਰੀ ਤੇ ਸੰਵਾਦ ਰਾਹੀਂ ਸੁੰਦਰ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਸਮਾਗਮ ਦੀ ਪ੍ਰਧਾਨਗੀ ਹਰਿਆਣਾ ਕਲਾ ਪਰਿਸ਼ਦ ਦੇ ਸਾਬਕਾ ਨਿਰਦੇਸ਼ਕ ਸੰਜੇ ਭਸੀਨ ਨੇ ਕੀਤੀ। ਮੰਚ ਦਾ ਸੰਚਾਲਨ ਡਾ. ਮੋਹਿਤ ਗੁਪਤਾ ਨੇ ਕੀਤਾ। ਹਰਿਆਣਾ ਕਲਾ ਪਰਿਸ਼ਦ ਅਤੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਮਾਗਮ ਦੀ ਤੀਜੀ ਸ਼ਾਮ ਅਖਤਰ ਵੱਲੋਂ ਲਿਖੇ ਅਤੇ ਵਿਕਾਸ ਸ਼ਰਮਾ ਵੱਲੋਂ ਨਿਰਦੇਸ਼ਿਤ ‘ਕੀ ਮੈਂ ਕੁਝ ਕਹਿ ਸਕਦਾ ਹਾਂ’ ਖੇਡਿਆ ਗਿਆ। ਇਹ ਨਾਟਕ ਕਲਾਕਾਰ ਪਵਨ ਤੇ ਕਿਸ਼ੋਰ ਦੀ ਗੱਲਬਾਤ ਨਾਲ ਸ਼ੁਰੂ ਹੁੰਦਾ ਹੈ। ਪਵਨ ਮਹਾਨ ਯੂਨਾਨੀ ਦਾਰਸ਼ਨਿਕਾਂ ਸੁਕਰਾਤ ਤੇ ਪਲੈਟੋ ’ਤੇ ਇੱਕ ਨਾਟਕ ਲਿਖ ਰਿਹਾ ਹੈ ਅਤੇ ਕਿਸ਼ੋਰ ਇਸ ਬਾਰੇ ਸੁਣਨ ਵਿੱਚ ਦਿਲਚਸਪੀ ਦਿਖਾਉਂਦਾ ਹੈ। ਪਵਨ ਵੱਖ-ਵੱਖ ਦ੍ਰਿਸ਼ਾਂ ਨੂੰ ਦਰਸਾ ਕੇ ਸੁਕਰਾਤ ਦੇ ਜੀਵਨ ਨੂੰ ਵਰਤਮਾਨ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਸੁਕਰਾਤ ਨੂੰ ਨੌਜਵਾਨਾਂ ਨੂੰ ਭੜਕਾਉਣ ਵਰਗੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸੁਕਰਾਤ ਦੇ ਚੇਲੇ ਪਲੈਟੋ ਨੇ ਆਪਣੇ ਗੁਰੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸੁਕਰਾਤ ਮੌਤ ਦੀ ਸਜ਼ਾ ਨੂੰ ਵਧੇਰੇ ਮਹੱਤਵ ਦਿੰਦਾ ਸੀ। ਸੁਕਰਾਤ ਦੀ ਕਹਾਣੀ ਨੂੰ ਬਿਆਨ ਕਰਦਾ ਇਹ ਨਾਟਕ ਸਮਾਜ ਦੇ ਅਸਲ ਚਿਹਰੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾਟਕ ਨੇ ਆਪਣੇ ਸੰਵਾਦਾਂ ਤੇ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹ ਲਿਆ। ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸੰਜੇ ਭਸੀਨ ਨੇ ਕਿਹਾ ਕਿ ਸੁਕਰਾਤ ਦਾ ਜੀਵਨ ਸਿਖਾਉਂਦਾ ਹੈ ਕਿ ਕਦੇ ਵੀ ਸੱਚ ਦਾ ਸਾਥ ਨਹੀਂ ਛੱਡਣਾ ਚਾਹੀਦਾ। ਪ੍ਰੋਗਰਾਮ ਦੇ ਅੰਤ ਵਿੱਚ ਕਲਾਕਾਰਾਂ ਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement
×