DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇ ਜੇ ਪੀ ਯੁਵਾ ਕਾਰਜਕਾਰਨੀ ਕਮੇਟੀ ਦੀ ਚੋਣ

ਯਸ਼ਪਾਲ ਕੁਸ਼ ਸੀਨੀਅਰ ਮੀਤ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ ਯੁਵਾ ਪ੍ਰਧਾਨ ਰਾਜੇਸ਼ ਪਾਇਲਟ। -ਫੋਟੋ: ਸਤਨਾਮ ਸਿੰਘ
Advertisement

ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਜਨ ਨਾਇਕ ਜਨਤਾ ਪਾਰਟੀ (ਜੇ ਜੇ ਪੀ) ਦੀ ਯੁਵਾ ਕਾਰਜਕਾਰਨੀ ਕਮੇਟੀ ਕਾਇਮ ਕੀਤੀ ਗਈ। ਜਨ ਨਾਇਕ ਜਨਤਾ ਪਾਰਟੀ ਦੇ ਯੁਵਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਇਲਟ ਨੇ 12 ਪਾਰਟੀ ਵਰਕਰਾਂ ਨੂੰ ਟੀਮ ਵਿੱਚ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਨਵੀਂ ਟੀਮ ਦਾ ਐਲਾਨ ਕਰਦਿਆਂ ਰਾਜੇਸ਼ ਪਾਇਲਟ ਨੇ ਕਿਹਾ ਕਿ ਯਸ਼ਪਾਲ ਕੁਸ਼ ਨੂੰ ਸੀਨੀਅਰ ਮੀਤ ਪ੍ਰਧਾਨ, ਲਵ ਅਹਿਲਾਵਤ, ਸੋਹਿਲ ਖਾਨ, ਮਨਦੀਪ ਦੰਡਯਾਨ ਨੂੰ ਮੀਤ ਪ੍ਰਧਾਨ, ਅੰਕੁਸ਼ ਸ਼ਰਮਾ ਨੂੰ ਮੁੱਖ ਜਨਰਲ ਸਕੱਤਰ, ਸੁਨੀਲ ਕੁਮਾਰ, ਹਰਸ਼ਿਤ ਸ਼ਰਮਾ, ਸਮੀਰ ਰੰਗਾ ਨੂੰ ਜਨਰਲ ਸਕੱਤਰ, ਰਾਮ ਮਿੱਤਲ ਨੂੰ ਬੁਲਾਰਾ ਤੇ ਮਨਵੀਰ ਸਿੰਘ, ਨੀਰਜ ਮਾਧਵ ਵਰਮਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਜਖਵਾਲਾ, ਯੂਥ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਇਲਟ, ਸੂਬਾ ਮੀਤ ਪ੍ਰਧਾਨ ਡਾ. ਜਸਵਿੰਦਰ ਸਿੰਘ ਖਹਿਰਾ, ਇੰਚਾਰਜ ਸੂਰੀਆ ਪ੍ਰਤਾਪ ਸਿੰਘ ਰਾਠੌਰ ਆਦਿ ਨੇ ਨਵੇਂ ਅਹੁਦੇਦਾਰਾਂ ਦਾ ਹਾਰ ਪਾ ਸਵਾਗਤ ਕੀਤਾ। ਜ਼ਿਲ੍ਹਾ ਪ੍ਰਧਾਨ ਕੁਲਦੀਪ ਜਖਵਾਲਾ ਅਤੇ ਯੂਥ ਪ੍ਰਧਾਨ ਰਾਜੇਸ਼ ਪਾਇਲਟ ਨੇ ਕਿਹਾ ਕਿ ਜਨ ਨਾਇਕ ਜਨਤਾ ਪਾਰਟੀ ਹਰਿਆਣਾ ਵਿਚ ਵਿਰੋਧੀ ਧਿਰ ਵਜੋਂ ਮਜ਼ਬੂਤ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ ਯੁਵਾ ਕਾਰਜਕਾਰਨੀ ਬਣਾਈ ਗਈ ਹੈ। ਰਾਜੇਸ਼ ਪਾਇਲਟ ਨੇ ਕਿਹਾ ਕਿ ਸਾਰੇ ਪਾਰਟੀ ਵਰਕਰ 2029 ਵਿੱਚ ਦੁਸ਼ਯੰਤ ਸਿੰਘ ਚੌਟਾਲਾ ਨੂੰ ਮੁੱਖ ਮੰਤਰੀ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਇਸ ਮੌਕੇ ਹੁਸ਼ਿਆਰ ਸਿੰਘ ਕਿਰਮਚ, ਹਲਕਾ ਪ੍ਰਧਾਨ ਯੋਗੇਸ਼ ਸ਼ਰਮਾ, ਵਿਸ਼ਾਲ ਮੁਕੀਮ ਪੁਰਾ, ਨਵੀਨ ਸਿਹਾਗ, ਸਾਹਿਲ ਲਾਡਵਾ, ਸ਼ੇਖਰ ਡੋਗਰਾ, ਚੰਦਰ ਪ੍ਰਤਾਪ ਰਾਠੌਰ, ਅਸ਼ੋਕ ਸ਼ਰਮਾ ਆਦਿ ਮੌਜੂਦ ਸਨ।

Advertisement
Advertisement
×