DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਵੀ ਸੱਭਿਆਚਾਰ ’ਚ ਰੰਗੀ ਜੀਂਦ ਯੂਨੀਵਰਸਿਟੀ

ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ 43 ਮੁਕਾਬਲਿਆਂ ’ਚ ਹਿੱਸਾ ਲੈ ਰਹੇ ਨੇ 11 ਕਾਲਜਾਂ ਦੇ ਵਿਦਿਆਰਥੀ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਵਾਈਸ ਚਾਂਸਲਰ ਰਾਮਪਾਲ ਸੈਣੀ ਅਤੇ ਹੋਰ।
Advertisement

ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ, ਜੀਂਦ ਵਿੱਚ ਇੰਟਰ ਜ਼ੋਨਲ ਯੁਵਕ ਮੇਲੇ ਦਾ ਦੂਜਾ ਦਿਨ ਕਲਾ, ਸੱਭਿਆਚਾਰ ਦੇ ਨਾਂ ਰਿਹਾ। ਇਸ ਦੌਰਾਨ ਚਾਰੇ ਪਾਸੇ ਹਰਿਆਣਵੀ ਸੱਭਿਆਚਾਰ, ਲੋਕ ਗੀਤਾਂ ਦੀ ਰੌਣਕ ਲੱਗੀ ਹੋਈ ਸੀ। ਇਸ ਦੌਰਾਨ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਆਈਆਂ ਟੀਮਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦੇ ਹੋਏ ਹਰਿਆਣਵੀ ਸੱਭਿਆਚਾਰ ਦੇ ਵੱਖ-ਵੱਖ ਉਦੇਸ਼ਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਉੱਤੇ ਪੇਸ਼ ਕੀਤਾ। ਇਹ ਪੇਸ਼ਕਾਰੀਆਂ ਦਰਸ਼ਕਾਂ ਦੇ ਮਨ ਮੋਹ ਲੈਣ ਵਾਲੀਆਂ ਸਨ।

ਸਮਾਗਮ ਦੇ ਦੂਜੇ ਦਿਨ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਗੁਰੂ ਵੀਰ ਸੋਹੇਲ ਪੁੱਜੇ। ਵਿਸ਼ੇਸ਼ ਮਹਿਮਾਨ ਵਜੋਂ ਪਦਮ ਸ੍ਰੀ ਮਹਾਵੀਰ ਗੁੱਡੂ ਨੇ ਸ਼ਿਰਕਿਤ ਕੀਤੀ। ਸ੍ਰੀ ਸੋਹੇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੁਵਕ ਮੇਲੇ ਕੇਵਲ ਮੁਕਾਬਲੇ ਦਾ ਹੀ ਮੰਚ ਨਹੀਂ ਹੁੰਦੇ, ਸਗੋਂ ਇਹ ਵਿਦਿਆਰਥੀਆਂ ਦੇ ਵਿਅਕਤੀਤਵ ਨਿਰਮਾਣ, ਅਗਵਾਈ ਦੀ ਯੋਗਤਾ ਅਤੇ ਸਮਾਜਿਕ ਸਦਭਾਵਨਾ ਦੇ ਵਿਕਾਸ ਦਾ ਮਜ਼ਬੂਤ ਸਾਧਨ ਹੁੰਦੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਮਪਾਲ ਸੈਣੀ ਨੇ ਕਿਹਾ ਕਿ ਨੌਜਵਾਨ ਊਰਜਾ, ਉਤਸ਼ਾਹ ਅਤੇ ਨਵੀਨਤਾ ਦਾ ਪ੍ਰਤੀਕ ਹਨ। ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਅੰਦਰ ਲੁਕੇ ਹੁਨਰ ਨੂੰ ਨਿਖਾਰਨ ਦਾ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਅੰਤਰ-ਜ਼ੋਨਲ ਯੁਵਾ ਮੇਲੇ ਵਿੱਚ ਕੁੱਲ 43 ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਹਰ ਮੁਕਾਬਲੇ ਵਿੱਚ ਘੱਟੋ-ਘੱਟ ਪੰਜ ਟੀਮਾਂ ਦੀ ਹਿੱਸੇਦਾਰੀ ਨਿਸ਼ਚਿਤ ਕੀਤੀ ਗਈ ਹੈ। ਪ੍ਰੋਗਰਾਮ ਨੂੰ ਸਫਲ ਅਤੇ ਸੁਚਾਰੂ ਰੂਪ ਨਾਲ ਚਲਾਉਣ ਲਈ ਯੂਨੀਵਰਸਿਟੀ ਵਿੱਚ ਛੇ ਮੰਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਉੱਤੇ ਅਲੱਗ-ਅਲੱਗ ਸੱਭਿਆਚਾਰਕ ਅਤੇ ਸਾਹਿਤਕ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਹਾਉਤਸਵ ਵਿੱਚ 11 ਕਾਲਜਾਂ ਤੋਂ ਲਗਪਗ 300 ਵਿਦਿਆਰਥੀ ਹਿੱਸਾ ਲੈ ਰਹੇ ਹਨ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜੇਸ਼ ਬਾਂਸਲ ਨੇ ਦੱਸਿਆ ਕਿ ਮੇਲੇ ਵਿੱਚ ਵਿਦਿਆਰਥੀਆਂ ਨੇ ਨਾਚ, ਸੰਗੀਤ, ਨਾਟਕ, ਹਰਿਆਣਵੀ ਪਾਪ ਸਾਂਗ, ਹਰਿਆਣਵੀ ਭਜਨ, ਹਰਿਆਣਵੀ ਹਿੰਦੀ ਸਕਿਟ, ਲੋਕ ਗੀਤ, ਕਾਰਟੂਨਿੰਗ ਸਣੇ ਹੋਰ ਸੰਸਕ੍ਰਿਤਕ ਕਲਾਵਾਂ ਵਿੱਚ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।

Advertisement

Advertisement
Advertisement
×