ਪੰਚਕੂਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਨੌਜਵਾਨਾਂ ਨੂੰ ਚੰਗੇ ਸੰਸਕਾਰ ਦੇਣਾ ਸਾਡਾ ਫਰਜ਼ ਹੈ ਅਤੇ ਸਮੇਂ ਦੀ ਜ਼ਰੂਰਤ ਵੀ ਹੈ। ਉਨ੍ਹਾਂ ਇਸ ਗੱਲ ਦਾ ਪ੍ਰਗਟਾਵਾ ਪੰਚਕੂਲਾ ਦੇ ਇੰਦਰਧਨੁੰਸ਼ ਐਡੀਟੋਰੀਅਮ ਵਿੱਚ ਭਾਰਤੀ ਸੰਸਕਾਰਾਂ ਬਾਰੇ ਕੀਤੀ ਗਈ ਗੋਸ਼ਟੀ ਵਿੱਚ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੰਸਕਾਰਾਂ ਨਾਲ ਵਿਅਕਤੀ ਦਾ ਦ੍ਰਿਸ਼ਟੀਕੋਣ ਚੰਗਾ ਬਣਦਾ ਹੈ। ਇਸ ਮੌਕੇ ਹਰਿਆਣਾ ਵਿਧਾਨ ਸਭਾ ਸਪੀਕਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਸਵਾਮੀ ਸੰਪੂਰਨਾ ਨੰਦ ਨੇ ਭਾਰਤ ਦੇ ਸੰਸਕਾਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। -ਪੱਤਰ ਪ੍ਰੇਰਕ