DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਦਰ ਦਾ ਗੁੰਬਦ ਢਹਿਣ ਦੇ ਮਾਮਲੇ ਦੀ ਜਾਂਚ ਜਾਰੀ

ਫੌਰੈਂਸਿਕ ਟੀਮਾਂ ਮੰਦਰ ਦੇ ਆਲੇ-ਦੁਆਲੇ ਦਾ ਕਰ ਰਹੀਆਂ ਹਨ ਮੁਆਇਨਾ

  • fb
  • twitter
  • whatsapp
  • whatsapp
Advertisement

ਪ੍ਰਾਚੀਨ ਉਪ ਜਯੋਤਿਰਲਿੰਗ ਨਾਗੇਸ਼ਵਰ ਮਹਾਦੇਵ ਮੰਦਰ ਬਾਬੈਨ ਦੇ ਲਗਭਗ 108 ਫੁੱਟ ਉੱਚੇ ਗੁੰਬਦ ਦੇ ਅਚਾਨਕ ਢਹਿ ਜਾਣ ਦੇ ਕਾਰਨਾਂ ਦੀ ਜਾਂਚ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ। ਮੰਦਰ ਦੇ ਗੁਬੰਦ ਦੇ ਢਹਿ ਜਾਣ ਤੋਂ ਬਾਅਦ ਇਲਾਕੇ ਵਿਚ ਧਮਾਕੇ ਦੀਆਂ ਅਟਕਲਾਂ ਦੇ ਵਿਚਕਾਰ ਬੰਬ ਨਿਰੋਧਕ ਦਸਤੇ, ਫੌਰੈਂਸਿਕ ਟੀਮ ਨੇ ਮੰਦਿਰ ਦੇ ਮੈਦਾਨ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਜਾਂਚ ਅਧਿਕਾਰੀਆਂ ਨੇ ਸ਼ੁਰੂ ਵਿਚ ਹੀ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ ’ਤੇ ਉਸਾਰੀ ਵਿਚ ਹੀ ਨੁਕਸ ਜਾਪਦੇ ਹਨ। ਏ ਐੱਸ ਆਈ ਹਿਤੇਂਦਰ ਸਿੰਘ ਦੀ ਅਗਵਾਈ ਵਿਚ ਬੰਬ ਨਿਰੋਧਕ ਦਸਤੇ ਦੀ ਟੀਮ ਮੰਦਿਰ ਦੇ ਮੈਦਾਨ ਵਿਚ ਪੁੱਜੀ ਤੇ ਪੂਰੇ ਖੇਤਰ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਟੀਮ ਨੇ ਗੁੰਬਦ ਦੇ ਆਲੇ-ਦੁਆਲੇ ਦੇ ਖੇਤਰਾਂ ਤੇ ਹੋਰ ਢਾਂਚਿਆਂ ਦੇ ਮਲਬੇ ਦੀ ਜਾਂਚ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਧਮਾਕੇ ਦਾ ਕੀ ਕਾਰਨ ਸੀ। ਫੈਰੈਂਸਿਕ ਮਾਹਿਰਾਂ ਦੀ ਟੀਮ ਨੇ ਵੀ ਸਾਈਟ ਦਾ ਮੁਆਇਨਾ ਕੀਤਾ ਤੇ ਜ਼ਰੂਰੀ ਸਬੂਤ ਇਕੱਠੇ ਕੀਤੇ ਤੇ ਜਾਂਚ ਲਈ ਵੱਖ-ਵੱਖ ਨਮੂਨੇ ਲਏ। ਏ ਐੱਸ ਆਈ ਹਿਤੇਂਦਰ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਧਮਾਕੇ ਦਾ ਕੋਈ ਸਬੂਤ ਨਹੀਂ ਮਿਲਿਆ। ਉਨਾਂ ਕਿਹਾ ਕਿ ਇਹ ਜਾਪਦਾ ਹੈ ਕਿ ਇਹ ਹਾਦਸਾ ਗੁਬੰਦ ਦੇ ਨਿਰਮਾਣ ਵਿਚ ਤਕਨੀਕੀ ਖਾਮੀਆਂ ਜਾਂ ਢਾਚਾਂਗ੍ਰਸਤ ਕਮਜ਼ੋਰੀਆਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਦਰ ਕੰਪਲੈਕਸ ਤੇ ਆਲੇ- ਦੁਆਲੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਦੇ ਮਨਾਂ ਵਿਚ ਕੋਈ ਉਲਝਣ ਜਾਂ ਸ਼ੱਕ ਨਾ ਹੋਵੇ।

Advertisement
Advertisement
×