DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਨਰ ਵ੍ਹੀਲ ਕਲੱਬ ਵੱਲੋਂ ਵਾਤਾਵਰਨ ਬਾਰੇ ਪ੍ਰੋਗਰਾਮ

ਐਲਪਾਈਨ ਬੋਰਡਿੰਗ ਸਕੂਲ ’ਚ ਸਮਾਗਮ; ਕਲੱਬ ਦੇ ਮੈਂਬਰਾਂ ਨੇ ਸਕੂਲ ’ਚ ਪੌਦੇ ਲਗਾਏ

  • fb
  • twitter
  • whatsapp
  • whatsapp
featured-img featured-img
ਪੌਦੇ ਲਗਾਉਂਦੇ ਹੋਏ ਚੇਅਰਪਰਸਨ ਪੂਜਾ ਗੋਇਲ ਅਤੇ ਹੋਰ।
Advertisement

ਐਲਪਾਈਨ ਡੇ ਬੋਰਡਿੰਗ ਸਕੂਲ ਵਿੱਚ ‘ਇਨਰ ਵ੍ਹੀਲ ਕਲੱਬ ਜੀਂਦ ਯੂਨਾਈਟਿਡ’ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਅਗਵਾਈ ਕਲੱਬ ਦੀ ਪ੍ਰਧਾਨ ਕਵਿਤਾ ਆਹੂਜਾ ਨੇ ਕੀਤੀ। ਸਮਾਗਮ ਵਿੱਚ ਪਰਮਾਣੂ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਇਨਰ ਵ੍ਹੀਲ ਡਿਸਟ੍ਰਿਕਟ-308 ਦੀ ਚੇਅਰਪਰਸਨ ਪੂਜਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਲੱਬ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਤੇ ਅਗਲੇ ਕਾਰਜਾਂ ਲਈ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਮੌਕੇ ਪੂਜਾ ਗੋਇਲ, ਕਵਿਤਾ ਆਹੂਜਾ ਅਤੇ ਨੀਨਾ ਗੇਰਾ ਨੇ ਹੋਰ ਮੈਂਬਰਾਂ ਨਾਲ ਮਿਲ ਕੇ ਪੌਦੇ ਲਗਾਏ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹ ਸਾਨੂੰ ਛਾਂ ਤੇ ਆਕਸੀਜਨ ਦੇਣ ਦੇ ਨਾਲ-ਨਾਲ ਵਾਤਾਵਰਨ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਆਪਣੀ ਖ਼ੁਸ਼ੀ ਦੇ ਮੌਕੇ ’ਤੇ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪੂਜਾ ਗੋਇਲ ਨੇ ਸਕੂਲ ਵਿੱਚ ਬਣਾਏ ਗਏ ‘ਬਿਊਟੀ ਪਾਰਲਰ ਰੂਮ’ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਬਿਊਟੀ ਪਾਰਲਰ ਦਾ ਇੱਕ ਮਹੀਨੇ ਦਾ ਕੋਰਸ ਮੁਫ਼ਤ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਸਿਖਲਾਈ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। ਸਮਾਗਮ ਦੌਰਾਨ ਕਲੱਬ ਵੱਲੋਂ ਸਿਲਾਈ ਸੈਂਟਰ ਨੂੰ ਇੱਕ ਸਿਲਾਈ ਮਸ਼ੀਨ, ਇੱਕ ਲੋੜਵੰਦ ਲੜਕੀ ਨੂੰ ਸਾਈਕਲ ਅਤੇ ਗ਼ਰੀਬ ਔਰਤਾਂ ਨੂੰ ਕੱਪੜੇ ਵੰਡੇ ਗਏ। ਇਸ ਮੌਕੇ ਨੀਨਾ ਗੇਰਾ, ਸਕੂਲ ਪ੍ਰਿੰਸੀਪਲ ਨੈਂਸੀ ਬੱਤਰਾ, ਮੰਜੂ ਮਾਨਵ, ਬੰਦਨਾ ਗੁਪਤਾ, ਰੇਣੂ ਜੈਨ, ਸ਼ਸ਼ੀ ਨੈਣ, ਵੀਣਾ ਬਹਿਲ ਅਤੇ ਮੀਨੂ ਭਾਟੀਆ ਸਮੇਤ ਕਈ ਮੈਂਬਰ ਹਾਜ਼ਰ ਸਨ।

Advertisement

Advertisement
Advertisement
×