DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indian student death: ਗਜਲਾਨਾ ਵਾਸੀ ਨੌਜਵਾਨ ਦੀ ਕੈਨੇਡਾ ’ਚ ਮੌਤ

ਪਿੰਡ ਗਜਲਾਣਾ ਦੇ ਵਾਸੀ ਵੀਰੇਨ ਰੰਗਾ (21) ਪੁੱਤਰ ਰਾਜਿੰਦਰ ਰੰਗਾ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਸਰਕਾਰ ਨੂੰ ਵੀਰੇਨ ਦੀ ਲਾਸ਼ ਮੰਗਵਾਉਣ ਦੀ ਅਪੀਲ ਕੀਤੀ ਹੈ। ਰਾਜਿੰਦਰ ਰੰਗਾ ਨੇ ਦੱਸਿਆ ਕਿ ਵੀਰੇਨ ਮਾਰਚ 2024 ਵਿੱਚ ਸਟੱਡੀ...

  • fb
  • twitter
  • whatsapp
  • whatsapp
Advertisement

ਪਿੰਡ ਗਜਲਾਣਾ ਦੇ ਵਾਸੀ ਵੀਰੇਨ ਰੰਗਾ (21) ਪੁੱਤਰ ਰਾਜਿੰਦਰ ਰੰਗਾ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਸਰਕਾਰ ਨੂੰ ਵੀਰੇਨ ਦੀ ਲਾਸ਼ ਮੰਗਵਾਉਣ ਦੀ ਅਪੀਲ ਕੀਤੀ ਹੈ। ਰਾਜਿੰਦਰ ਰੰਗਾ ਨੇ ਦੱਸਿਆ ਕਿ ਵੀਰੇਨ ਮਾਰਚ 2024 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਸ ਨੇ ਵੈਨਕੂਵਰ ਵਿੱਚ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਸੀ ਅਤੇ ਉਸ ਨੂੰ ਵਰਕ ਪਰਮਿਟ ਮਿਲਣ ਵਾਲਾ ਸੀ। ਉਹ ਹੁਣ ਸਰੀ ਵਿੱਚ ਰਹਿ ਰਿਹਾ ਸੀ ਜਿਥੇ ਕਮਰੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਅਜੇ ਤਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹ ਰੋਜ਼ਾਨਾਂ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਸੌਣ ਗਿਆ ਸੀ। ਸਵੇਰੇ ਜਦੋਂ ਉਹ ਦੇਰ ਤਕ ਕਮਰੇ ’ਚੋਂ ਬਾਹਰ ਨਾ ਆਇਆ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਵੀਰੇਨ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਕੈਨੇਡਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵੀਰੇਨ ਸ਼ਾਂਤ ਸੁਭਾਅ ਦਾ ਲੜਕਾ ਸੀ। ਵੀਰੇਨ ਨੇ ਪਿੰਡ ਖਰੀਂਡਵਾ ਦੀ ਆਈ ਟੀ ਆਈ ਤੋਂ ਦੋ ਸਾਲ ਦਾ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ ਸੀ, ਹੋਰ ਪੜ੍ਹਨ ਲਈ ਉਹ ਕੈਨੇਡਾ ਚਲਾ ਗਿਆ ਸੀ। ਉਸ ਨੇ ਬੁੱਧਵਾਰ ਨੂੰ ਪਰਿਵਾਰ ਨਾਲ ਵੀਡੀਓ ਕਾਲ ’ਤੇ ਗੱਲਬਾਤ ਕੀਤੀ ਸੀ। ਇਸ ਤੋਂ ਅਜਿਹਾ ਨਹੀਂ ਸੀ ਜਾਪਦਾ ਕਿ ਉਹ ਕਿਸੇ ਪ੍ਰੇਸ਼ਾਨੀ ਵਿੱਚ ਸੀ। ਵੀਰੇਨ ਉੱਥੇ ਆਪਣੇ ਤਾਏ ਦੇ ਪੁੱਤਰ ਗੁਰਮੀਤ ਅਤੇ ਗੌਰਵ ਨਾਲ ਰਹਿੰਦਾ ਸੀ। ਉਨ੍ਹਾਂ ਨੇ ਹੀ ਰਾਤ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ।

Advertisement
Advertisement
×