ਬਲਾਕ ਸ਼ਾਹਬਾਦ ਮਾਰਕੰਡਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਕਾਲਾ ਨੇ ਆਪਣੀ ਟੀਮ ਦਾ ਵਿਸਤਾਰ ਕਰਦਿਆਂ ਨਵੀਂ ਟੀਮ ਦੀ ਐਲਾਨ ਕੀਤਾ ਹੈ। ਇਸ ਵਾਰ ਕਾਰਜਕਾਰਨੀ ’ਚ ਮਹਿਲਾਵਾਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਕਰਕੇ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵਿਚ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਸਥਾਨਕ ਪੀਡਬਲਿਊਡੀ ਆਰਾਮ ਘਰ ਵਿਚ ਐਸੋਸੀਏਸ਼ਨ ਦੇ ਆਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਜੌਂਟੀ ਕਸ਼ਯਪ ਨੂੰ ਮੀਤ ਪ੍ਰਧਾਨ, ਅਨੀਤਾ ਦੇਵੀ ਨੂੰ ਸਰਪ੍ਰਸਤ, ਸ਼ੁਸ਼ਮਾ ਕਲਸਾਣਾ ਨੂੰ ਮੀਤ ਸਰਪ੍ਰਸਤ ਬਣਾਇਆ ਗਿਆ। ਕਾਰਜਕਾਰੀ ਪ੍ਰਧਾਨ ਗੁਰਬਖਸ਼ ਸਿੰਘ ਕਲਸਾਣੀ, ਮੀਤ ਕਾਰਜਕਾਰੀ ਪ੍ਰਧਾਨ ਰਾਧਾ ਰਾਣੀ ਤੇ ਨੇਹਾ ਕੁਮਾਰੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮੀਨਾ ਕੁਮਾਰੀ ਨੂੰ ਖਜ਼ਾਨਚੀ ਤੇ ਮਿੰਟੂ ਰਾਮ ਨਗਰ ਨੂੰ ਮੀਤ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੁਮਨ ਦੇਵੀ ਨੂੰ ਮੀਡੀਆ ਇੰਚਾਰਜ ਤੇ ਮੀਤ ਮੀਡੀਆ ਇੰਚਾਰਜ ਜੋਰਾਵਰ ਮਛਰੌਲੀ ਨੂੰ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਕੁਲਵਿੰਦਰ ਸਿੰਘ ਢਕਾਲਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਸਾਰੇ ਪੰਚਾਇਤ ਪ੍ਰਤੀਨਿਧੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਮੀਟਿੰਗ ਤੋਂ ਬਾਅਦ ਸਾਰੇ ਨਵਨਿਯੁਕਤ ਆਹੁਦੇਦਾਰਾਂ ਨੇ ਸੰਗਠਨ ਨੂੰ ਮਜ਼ਬੂਤ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਰਾਣਾ ਤੰਗੋਰ, ਰਮੇਸ਼ ਕੁਮਾਰ, ਸਰਵਜੀਤ ਨਗਲਾ, ਅੰਕਿਤ ਕਠਵਾ, ਨਰਿੰਦਰ, ਵਿਕਰਮ ਦਾਮਲੀ, ਮੋਤੀ ਝਰੌਲੀ, ਅਵਤਾਰ ਅਤੇ ਹੋਰ ਹਾਜ਼ਰ ਸਨ।