ਹਾਈਵੇਅ ’ਤੇ ਗ਼ੈਰ-ਕਾਨੂੰਨੀ ਕੱਟਾਂ ਦੀ ਪਛਾਣ ਕੀਤੀ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਦੇ ਹੁਕਮਾਂ ਅਨੁਸਾਰ ‘ਸੜਕ ਸੁਰੱਖਿਆ ਮਹੀਨਾ-2026’ ਦੇ ਤਹਿਤ ਅੱਜ ਸਾਰੇ ਸਬੰਧਿਤ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਕੌਮੀ ਰਾਜ ਮਾਰਗ-44, ਕੌਮੀ ਰਾਜ ਮਾਰਗ-152/152 ਡੀ ਅਤੇ ਸਟੇਟ ਹਾਈਵੇਅ ’ਤੇ ਗੈਰ-ਕਾਨੂੰਨੀ ਕੱਟਾਂ ਦਾ ਸਾਂਝੇ ਤੌਰ ’ਤੇ ਨਿਰੀਖਣ ਕੀਤਾ ਗਿਆ।...
Advertisement
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਦੇ ਹੁਕਮਾਂ ਅਨੁਸਾਰ ‘ਸੜਕ ਸੁਰੱਖਿਆ ਮਹੀਨਾ-2026’ ਦੇ ਤਹਿਤ ਅੱਜ ਸਾਰੇ ਸਬੰਧਿਤ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਕੌਮੀ ਰਾਜ ਮਾਰਗ-44, ਕੌਮੀ ਰਾਜ ਮਾਰਗ-152/152 ਡੀ ਅਤੇ ਸਟੇਟ ਹਾਈਵੇਅ ’ਤੇ ਗੈਰ-ਕਾਨੂੰਨੀ ਕੱਟਾਂ ਦਾ ਸਾਂਝੇ ਤੌਰ ’ਤੇ ਨਿਰੀਖਣ ਕੀਤਾ ਗਿਆ। ਸਾਂਝੀ ਟੀਮ ਨੇ ਉਪਰੋਕਤ ਸਾਰੀਆਂ ਸੜਕਾਂ ’ਤੇ ਗੈਰ-ਕਾਨੂੰਨੀ ਕੱਟਾਂ ਦੀ ਪਛਾਣ ਕੀਤੀ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸੜਕਾਂ ’ਤੇ ਗੈਰ-ਕਾਨੂੰਨੀ ਕੱਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਆਦੇਸ਼ ਦਿੱਤੇ। ਟੀਮ ਵਿੱਚ ਕੌਮੀ ਰਾਜ ਮਾਰਗ ਦੇ ਐੱਸ ਐੱਚ ਓ ਸੁਖਦੇਵ ਸਿੰਘ, ਸੜਕ ਸੁਰੱਖਿਆ ਕੋਆਰਡੀਨੇਟਰ ਸ਼ੇਰ ਸਿੰਘ, ਆਰ ਟੀ ਏ ਇੰਸਪੈਕਟਰ ਜੋਗਿੰਦਰ ਢੁੱਲ, ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਚਰਨਜੀਤ ਸਿੰਘ ਤੇ ਹੋਰ ਸ਼ਾਮਲ ਸਨ।
Advertisement
Advertisement
×

