DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IDFC First Bank: ਹਰਿਆਣਾ ਸਰਕਾਰ ਦੇ ਖਾਤਿਆਂ ’ਚ 590 ਕਰੋੜ ਰੁਪਏ ਦੀ ਧੋਖਾਧੜੀ; ਚੰਡੀਗੜ੍ਹ ਬ੍ਰਾਂਚ ਵੀ ਜਾਂਚ ਦੇ ਘੇਰੇ ਵਿੱਚ

ਚਾਰ ਅਧਿਕਾਰੀ ਜਾਂਚ ਪੂਰੀ ਹੋਣ ਤੱਕ ਮੁਅੱਤਲ

  • fb
  • twitter
  • whatsapp
  • whatsapp
featured-img featured-img
A branch of the IDFC First Bank. Photo: Istock
Advertisement

IDFC ਫਰਸਟ ਬੈਂਕ ਨੇ ਖੁਲਾਸਾ ਕੀਤਾ ਕਿ ਉਸ ਦੇ ਕਰਮਚਾਰੀਆਂ ਅਤੇ ਹੋਰਾਂ ਵੱਲੋਂ ਨਿੱਜੀ ਖੇਤਰ ਦੇ ਇਸ ਬੈਂਕ ਵਿੱਚ ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚ 590 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਬੈਂਕ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ ਦੀ ਜਾਣਕਾਰੀ ਬੈਂਕਿੰਗ ਰੈਗੂਲੇਟਰ ਨੂੰ ਦੇ ਦਿੱਤੀ ਹੈ ਅਤੇ ਪੁਲੀਸ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਬੈਂਕ ਦੀ ਫਾਈਲਿੰਗ ਅਨੁਸਾਰ, "ਪਹਿਲੀ ਨਜ਼ਰੇ, ਚੰਡੀਗੜ੍ਹ ਦੀ ਇੱਕ ਖਾਸ ਸ਼ਾਖਾ ਦੇ ਕੁਝ ਕਰਮਚਾਰੀਆਂ ਵੱਲੋਂ ਹਰਿਆਣਾ ਰਾਜ ਸਰਕਾਰ ਦੇ ਖਾਸ ਖਾਤਿਆਂ ਵਿੱਚ ਅਣਅਧਿਕਾਰਤ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਸੰਭਾਵੀ ਤੌਰ 'ਤੇ ਹੋਰ ਵਿਅਕਤੀ ਤੇ ਸੰਸਥਾਵਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।

Advertisement

ਬੈਂਕ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੇ ਇੱਕ ਵਿਭਾਗ ਦਾ IDFC ਫਰਸਟ ਬੈਂਕ ਵਿੱਚ ਖਾਤਾ ਸੀ। ਵਿਭਾਗ ਨੇ ਖਾਤਾ ਬੰਦ ਕਰਨ ਅਤੇ ਬਕਾਇਆ ਰਾਸ਼ੀ ਦੂਜੇ ਬੈਂਕ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ। ਇਸ ਪ੍ਰਕਿਰਿਆ ਵਿੱਚ, ਦੱਸੀ ਗਈ ਰਾਸ਼ੀ ਅਤੇ ਖਾਤੇ ਵਿੱਚ ਮੌਜੂਦ ਬਕਾਏ ਵਿੱਚ ਅੰਤਰ ਪਾਇਆ ਗਿਆ। ਇਸ ਤੋਂ ਬਾਅਦ 18 ਫਰਵਰੀ ਤੋਂ ਹੋਰ ਸਰਕਾਰੀ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਉੱਥੇ ਵੀ ਅਜਿਹੀਆਂ ਹੀ ਦਿੱਕਤਾਂ ਸਾਹਮਣੇ ਆਈਆਂ।

Advertisement

ਬੈਂਕ ਨੇ ਚਾਰ ਅਧਿਕਾਰੀਆਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੈਂਕ ਨੇ ਇੱਕ ਸੁਤੰਤਰ ਬਾਹਰੀ ਏਜੰਸੀ ਰਾਹੀਂ ਫੋਰੈਂਸਿਕ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਹੈ। ਸ਼ੱਕੀ ਖਾਤਿਆਂ ਵਿੱਚ ਮੌਜੂਦ ਰਾਸ਼ੀ ਨੂੰ ਫ੍ਰੀਜ਼ (Lien mark) ਕਰਨ ਲਈ ਸਬੰਧਤ ਬੈਂਕਾਂ ਨੂੰ ਪੈਸੇ ਵਾਪਸ ਮੰਗਣ ਦੀ ਬੇਨਤੀ ਭੇਜੀ ਗਈ ਹੈ। ਬੈਂਕ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਿਰਫ ਹਰਿਆਣਾ ਸਰਕਾਰ ਨਾਲ ਜੁੜੇ ਖਾਤਿਆਂ ਤੱਕ ਸੀਮਤ ਹੈ ਅਤੇ ਚੰਡੀਗੜ੍ਹ ਸ਼ਾਖਾ ਦੇ ਹੋਰ ਗਾਹਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ।

Advertisement
×