DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

IDFC First Bank-AU Finance Bank fraud case: ਸੀਬੀਆਈ ਵੱਲੋਂ ਹਰਿਆਣਾ ਦੇ IAS ਅਧਿਕਾਰੀ ਆਰ.ਕੇ. ਸਿੰਘ ਗ੍ਰਿਫ਼ਤਾਰ

ਪੰਚਕੂਲਾ ਨਗਰ ਨਿਗਮ ਦੇ ਫੰਡਾਂ ਦੀ ਹੇਰਾਫੇਰੀ ਦਾ ਦੋਸ਼; 504 ਕਰੋੜ ਰੁਪਏ ਦੇ ਬੈਂਕ ਘੁਟਾਲੇ ਨਾਲ ਜੁੜੇ ਤਾਰ, ਚੰਡੀਗੜ੍ਹ ਤੇ ਕਰਨਾਲ ਸਥਿਤ ਘਰਾਂ ਤੋਂ ਅਹਿਮ ਦਸਤਾਵੇਜ਼ ਬਰਾਮਦ

  • fb
  • twitter
  • whatsapp
  • whatsapp
Advertisement

Advertisement

ਕੇਂਦਰੀ ਜਾਂਚ ਬਿਊਰੋ (CBI) ਨੇ ਹਰਿਆਣਾ ਕੇਡਰ ਦੇ IAS ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਪੰਚਕੂਲਾ ਨਗਰ ਨਿਗਮ ਦੇ ਖਾਤੇ ਵਿੱਚੋਂ ਸਰਕਾਰੀ ਫੰਡਾਂ ਦੀ ਕਥਿਤ ਹੇਰਾਫੇਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਉਸ ਦੌਰ ਦੀ ਕੀਤੀ ਗਈ ਹੈ ਜਦੋਂ ਰਾਮ ਕੁਮਾਰ ਸਿੰਘ ਨਗਰ ਨਿਗਮ ਪੰਚਕੂਲਾ ਦੇ ਕਮਿਸ਼ਨਰ ਸਨ।

Advertisement

CBI ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਗਰ ਨਿਗਮ ਦਾ ਖਾਤਾ ਚੰਡੀਗੜ੍ਹ ਦੇ ਸੈਕਟਰ-32 ਸਥਿਤ IDFC First Bank ਦੀ ਸ਼ਾਖਾ ਵਿੱਚ ਹਰਿਆਣਾ ਸਰਕਾਰ ਦੇ ਵਿੱਤ ਵਿਭਾਗ ਦੀਆਂ ਮੌਜੂਦਾ ਹਦਾਇਤਾਂ ਦੀ ਉਲੰਘਣਾ ਕਰਕੇ ਖੋਲ੍ਹਿਆ ਗਿਆ ਸੀ। ਜਾਂਚ ਏਜੰਸੀ ਮੁਤਾਬਕ ਖਾਤਾ ਖੋਲ੍ਹਣ ਵਾਲੇ ਫਾਰਮ ਵਿੱਚ ਜਾਣਕਾਰੀ ਇਸ ਤਰੀਕੇ ਨਾਲ ਭਰੀ ਗਈ ਸੀ ਕਿ ਬਾਅਦ ਵਿੱਚ ਕੀਤੀਆਂ ਜਾਣ ਵਾਲੀਆਂ ਕਥਿਤ ਧੋਖਾਧੜੀ ਵਾਲੀਆਂ ਲੈਣ-ਦੇਣਾਂ ਨੂੰ ਲੁਕਾਇਆ ਜਾ ਸਕੇ।

CBI ਅਨੁਸਾਰ ਆਰ.ਕੇ. ਸਿੰਘ ਨੇ ਬੈਂਕ ਦੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਵਿਚੋਲਿਆਂ ਰਾਹੀਂ ਕਈ ਦਸਤਖ਼ਤਸ਼ੁਦਾ ਚੈੱਕ ਉਨ੍ਹਾਂ ਨੂੰ ਸੌਂਪੇ। ਇਹ ਚੈੱਕ ਫਿਕਸਡ ਡਿਪਾਜ਼ਿਟ (FD) ਬਣਾਉਣ ਦੇ ਬਹਾਨੇ ਦਿੱਤੇ ਗਏ ਸਨ। ਹਾਲਾਂਕਿ ਇਨ੍ਹਾਂ ਚੈੱਕਾਂ ਰਾਹੀਂ ਖਾਤੇ ਵਿੱਚੋਂ ਪੈਸਾ ਕੱਢ ਲਿਆ ਗਿਆ ਪਰ ਕੋਈ ਵੀ ਫਿਕਸਡ ਡਿਪਾਜ਼ਿਟ ਨਹੀਂ ਬਣਾਈ ਗਈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਖਾਤੇ ਵਿੱਚੋਂ ਕੱਢੀ ਗਈ ਰਕਮ ਨੂੰ ਕਥਿਤ ਤੌਰ ’ਤੇ ਬੈਂਕ ਅਧਿਕਾਰੀਆਂ ਵੱਲੋਂ ਚਲਾਈਆਂ ਜਾ ਰਹੀਆਂ ਸ਼ੈੱਲ ਕੰਪਨੀਆਂ ਵਿੱਚ ਭੇਜਿਆ ਗਿਆ। CBI ਦਾ ਦਾਅਵਾ ਹੈ ਕਿ ਇਹ ਹੇਰਾਫੇਰੀ ਉਸ ਸਮੇਂ ਦੇ ਕਮਿਸ਼ਨਰ ਅਤੇ ਨਗਰ ਨਿਗਮ ਦੇ ਸੀਨੀਅਰ ਅਕਾਊਂਟੈਂਟ ਦੀ ਜਾਣਕਾਰੀ ਅਤੇ ਸਰਗਰਮ ਭੂਮਿਕਾ ਨਾਲ ਕੀਤੀ ਗਈ। ਇਸ ਮਾਮਲੇ ਵਿੱਚ ਇੱਕ ਸੀਨੀਅਰ ਅਕਾਊਂਟੈਂਟ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

CBI ਨੇ ਆਰ.ਕੇ. ਸਿੰਘ ਦੇ ਚੰਡੀਗੜ੍ਹ ਅਤੇ ਕਰਨਾਲ ਸਥਿਤ ਘਰਾਂ ਦੀ ਤਲਾਸ਼ੀ ਵੀ ਲਈ, ਜਿੱਥੋਂ ਕਈ ਅਹਿਮ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਦੀ ਸਿਫ਼ਾਰਸ਼ ’ਤੇ ਇਹ ਜਾਂਚ ਰਾਜ ਚੌਕਸੀ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਤੋਂ CBI ਨੂੰ ਸੌਂਪੀ ਗਈ ਸੀ। ਪੰਚਕੂਲਾ ਨਗਰ ਨਿਗਮ ਵਿੱਚ ਲਗਪਗ 79.46 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਹੈ। ਇਹ ਮਾਮਲਾ ਇੱਕ ਹੋਰ ਵੱਡੇ ਘਪਲੇ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਸੈਕਟਰ-32 ਸਥਿਤ IDFC ਫਰਸਟ ਬੈਂਕ ਸ਼ਾਖਾ ਰਾਹੀਂ ਹਰਿਆਣਾ ਸਰਕਾਰ ਦੇ ਅੱਠ ਵਿਭਾਗਾਂ ਦੇ ਕਰੀਬ 504 ਕਰੋੜ ਰੁਪਏ ਕਥਿਤ ਤੌਰ ’ਤੇ ਜਾਅਲੀ ਜਾਂ ਗੈਰ-ਮੌਜੂਦ ਫਿਕਸਡ ਡਿਪਾਜ਼ਿਟਾਂ ਅਤੇ ਡੈਬਿਟ ਨੋਟਾਂ ਦੇ ਜ਼ਰੀਏ ਸ਼ੈੱਲ ਕੰਪਨੀਆਂ ਤੱਕ ਪਹੁੰਚਾਏ ਗਏ।

CBI ਇਸ ਮਾਮਲੇ ਵਿੱਚ ਹੁਣ ਤੱਕ 17 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਇਨ੍ਹਾਂ ਵਿੱਚ IDFC First Bank ਅਤੇ AU Small Finance Bank ਦੇ ਛੇ ਬੈਂਕ ਅਧਿਕਾਰੀ, ਹਰਿਆਣਾ ਸਰਕਾਰ ਦੇ ਤਿੰਨ ਸਰਕਾਰੀ ਅਧਿਕਾਰੀ, ਦੋ ਕੰਪਨੀਆਂ ਅਤੇ ਛੇ ਨਿੱਜੀ ਵਿਅਕਤੀ ਸ਼ਾਮਲ ਹਨ।

CBI ਇਸ ਨਾਲ ਜੁੜੇ ਚੰਡੀਗੜ੍ਹ ਦੇ ਦੋ ਹੋਰ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚ ਇੱਕ ਮਾਮਲਾ Chandigarh Smart City Limited ਅਤੇ ਚੰਡੀਗੜ੍ਹ ਨਗਰ ਨਿਗਮ ਨਾਲ ਸਬੰਧਿਤ ਹੈ, ਜਦਕਿ ਦੂਜਾ ਮਾਮਲਾ CREST Chandigarh ਨਾਲ ਜੁੜਿਆ ਹੋਇਆ ਹੈ। ਦੋਵਾਂ ਮਾਮਲਿਆਂ ਵਿੱਚ CBI ਪਹਿਲਾਂ ਹੀ ਚਾਰਜਸ਼ੀਟਾਂ ਦਾਖ਼ਲ ਕਰ ਚੁੱਕੀ ਹੈ ਅਤੇ CREST ਮਾਮਲੇ ਵਿੱਚ ਇੱਕ ਸੀਨੀਅਰ IFoS ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਫਿਲਹਾਲ CBI ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਜਾਂ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
×