ਸਕੂਲ ’ਚ ਆਈਸ ਕਰੀਮ ਪਾਰਟੀ
ਡੀ ਏ ਵੀ ਸੈਨਟੇਰੀ ਪਬਲਿਕ ਸਕੂਲ ਦੇ ਕੈਂਪਸ ਵਿੱਚ ਨਰਸਰੀ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਈਸ ਕਰੀਮ ਪਾਰਟੀ ਕੀਤੀ ਗਈ। ਪਾਰਟੀ ਦਾ ਉਦੇਸ਼ ਛੋਟੇ ਬੱਚਿਆਂ ਦਾ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਨੋਰੰਜਨ ਕਰਨਾ ਸੀ। ਇਸ ਦੌਰਾਨ...
Advertisement
ਡੀ ਏ ਵੀ ਸੈਨਟੇਰੀ ਪਬਲਿਕ ਸਕੂਲ ਦੇ ਕੈਂਪਸ ਵਿੱਚ ਨਰਸਰੀ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਈਸ ਕਰੀਮ ਪਾਰਟੀ ਕੀਤੀ ਗਈ। ਪਾਰਟੀ ਦਾ ਉਦੇਸ਼ ਛੋਟੇ ਬੱਚਿਆਂ ਦਾ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਨੋਰੰਜਨ ਕਰਨਾ ਸੀ। ਇਸ ਦੌਰਾਨ ਟਿਕਟ ਕਾਊਂਟਰ ਤੋਂ ਲੈ ਕੇ ਆਈਸ ਕਰੀਮ ਸਟਾਲ, ਮੇਜ਼, ਕੁਰਸੀਆਂ ਤੇ ਬੱਚਿਆਂ ਲਈ ਝੂਲੇ ਵੀ ਲਗਾਏ ਗਏ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਸ ਤਰ੍ਹਾਂ ਗਤੀਵਿਧੀਆਂ ਦਾ ਉਦੇਸ਼ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਵੀ ਕਰਨਾ ਹੈ। ਇਹ ਪ੍ਰੋਗਰਾਮ ਅਧਿਆਪਕਾ ਮੋਨਿਕਾ ਵਾਲੀਆ ਦੀ ਦੇਖ-ਰੇਖ ਵਿੱਚ ਹੋਇਆ। ਇਸ ਮੌਕੇ ਅਧਿਆਪਕਾ ਖੁਸ਼ਬੂ ਆਨੰਦ, ਗੁਰਪ੍ਰੀਤ ਕੌਰ, ਅੰਜੂ, ਨੇਹਾ, ਰਿਤੂ, ਸਪਨਾ ਕੋਮਲ ਸ਼ਰਮਾ, ਪ੍ਰਗਤੀ, ਆਸ਼ਾ, ਨੇਹਾ ਆਜ਼ਾਦ ਮੌਜੂਦ ਸਨ।
Advertisement
Advertisement
×

