DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Brij Bhushan Singh ਖਿਲਾਫ ਸ਼ਿਕਾਇਤ ਕਰਨ ਵਾਲੀ ਪੀੜਤਾ ਮੈਂ ਵੀ ਹਾਂ: Vinesh Phogat

ਓਲੰਪੀਅਨ ਪਹਿਲਵਾਨ ਨੇ ਜਿਨਸੀ ਸੋਸ਼ਣ ਦੇ ਦੋਸ਼ ਲਾਏ; ਪੱਖਪਾਤ ਦਾ ਖਦਸ਼ਾ ਪ੍ਰਗਟਾਇਆ; ਰੈਫਰੀਆਂ ਦੀ ਨਿਰਪੱਖਤਾ ’ਤੇ ਸਵਾਲ ਚੁੱਕਦਿਆਂ ਖੇਡ ਮੰਤਰਾਲੇ ਦੀ ਚੁੱਪੀ ’ਤੇ ਨਿਸ਼ਾਨਾ ਸੇਧਿਆ

  • fb
  • twitter
  • whatsapp
  • whatsapp
Advertisement

ਓਲੰਪੀਅਨ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਵਿਨੇਸ਼ ਫੋਗਾਟ ਨੇ ਖੁੱਲ੍ਹ ਕੇ ਸਾਹਮਣੇ ਆਉਂਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਛੇ ਪੀੜਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਵਿੱਚ ਵਿਨੇਸ਼ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਨੰਦਿਨੀ ਨਗਰ ਵਿਖੇ ਹੋਣ ਵਾਲੇ '2026 ਸੀਨੀਅਰ ਓਪਨ ਰੈਂਕਿੰਗ ਟੂਰਨਾਮੈਂਟ' ਵਿੱਚ ਹਿੱਸਾ ਲੈਣ ਜਾ ਰਹੀ ਹੈ। ਗੋਂਡਾ ਬ੍ਰਿਜ ਭੂਸ਼ਣ ਸਿੰਘ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਵਿਨੇਸ਼ ਨੇ 10 ਤੋਂ 12 ਮਈ ਤੱਕ ਹੋਣ ਵਾਲੇ ਇਸ ਮੁਕਾਬਲੇ ਦੌਰਾਨ ਰੈਫਰੀਆਂ ਦੀ ਨਿਰਪੱਖਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਹਨ।

Advertisement

ਵਿਨੇਸ਼ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਇਹ ਟੂਰਨਾਮੈਂਟ ਉਸ ਜਗ੍ਹਾ 'ਤੇ ਕਰਵਾਇਆ ਜਾ ਰਿਹਾ ਹੈ ਜਿੱਥੇ ਬ੍ਰਿਜ ਭੂਸ਼ਣ ਸਿੰਘ ਰਹਿੰਦਾ ਹੈ ਅਤੇ ਉੱਥੇ ਉਸ ਦਾ ਆਪਣਾ ਨਿੱਜੀ ਕਾਲਜ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣਾ ਅਸੰਭਵ ਹੈ ਕਿ ਉੱਥੇ ਪਹਿਲਵਾਨਾਂ ਨੂੰ ਅੱਗੇ ਵਧਣ ਦਾ ਸਹੀ ਮੌਕਾ ਮਿਲੇਗਾ। ਉਨ੍ਹਾਂ ਸਵਾਲ ਉਠਾਇਆ ਕਿ ਕਿਹੜਾ ਰੈਫਰੀ ਕਿਹੜੇ ਮੈਚ ਵਿੱਚ ਹੋਵੇਗਾ, ਕਿੰਨੇ ਅੰਕ ਦਿੱਤੇ ਜਾਣਗੇ ਅਤੇ ਕੌਣ ਮੈਟ ਚੇਅਰਮੈਨ ਬਣੇਗਾ - ਇਹ ਸਭ ਬ੍ਰਿਜ ਭੂਸ਼ਣ ਦੇ ਲੋਕਾਂ ਵੱਲੋਂ ਕੰਟਰੋਲ ਕੀਤਾ ਜਾ ਸਕਦਾ ਹੈ, ਜਦੋਂ ਕਿ ਸਾਡੀ ਸਰਕਾਰ ਅਤੇ ਖੇਡ ਮੰਤਰਾਲਾ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੇ ਹਨ।

Advertisement

ਪੈਰਿਸ ਓਲੰਪਿਕ 2024 ਵਿੱਚੋਂ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਨੇ ਰੈਫਰੀਆਂ 'ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਕੁਝ ਪਹਿਲਵਾਨਾਂ ਨੂੰ ਵਜ਼ਨ ਕਰਨ ਵੇਲੇ ਜਾਂ ਮੁਕਾਬਲੇ ਦੌਰਾਨ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਅਸੀਂ ਜਿਨਸੀ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਛੇ ਮਹਿਲਾ ਪਹਿਲਵਾਨਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਹਾਲਾਂਕਿ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਪੀੜਤਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਜਾ ਸਕਦੀ ਪਰ ਵਿਨੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਮਜਬੂਰੀ ਵਿੱਚ ਇਹ ਦੱਸਣਾ ਪੈ ਰਿਹਾ ਹੈ ਕਿ ਉਹ ਖੁਦ ਵੀ ਉਨ੍ਹਾਂ ਛੇ ਪੀੜਤਾਂ ਵਿੱਚ ਸ਼ਾਮਲ ਹੈ।

ਵਿਨੇਸ਼ ਨੇ ਅੱਗੇ ਕਿਹਾ, ‘ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੈਨੂੰ ਉਸ ਵਿਅਕਤੀ ਦੇ ਇਲਾਕੇ ਵਿੱਚ ਜਾਣਾ ਪੈ ਰਿਹਾ ਹੈ ਜਿੱਥੇ ਹਰ ਬੰਦਾ ਉਸ ਦਾ ਪ੍ਰਤੀਨਿਧ ਹੈ, ਅਤੇ ਮੈਂ ਉੱਥੇ ਮੁਕਾਬਲਾ ਕਰਨ ਜਾ ਰਹੀ ਹਾਂ। ਇੱਕ ਖਿਡਾਰੀ ਹੋਣ ਦੇ ਨਾਤੇ ਸਾਡੇ 'ਤੇ ਪ੍ਰਦਰਸ਼ਨ ਕਰਨ ਦਾ ਬਹੁਤ ਦਬਾਅ ਹੁੰਦਾ ਹੈ ਅਤੇ ਮੈਂ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੀ ਕਿ ਅਜਿਹੇ ਹਾਲਾਤ ਵਿੱਚ ਮੈਂ ਆਪਣਾ ਸੌ ਫੀਸਦੀ ਦੇ ਸਕਾਂਗੀ। ਉਨ੍ਹਾਂ ਦੋਸ਼ ਲਾਇਆ ਕਿ ਬ੍ਰਿਜ ਭੂਸ਼ਣ ਅੱਜ ਵੀ ਦਾਅਵਾ ਕਰਦਾ ਹੈ ਕਿ ਕੁਸ਼ਤੀ ਫੈਡਰੇਸ਼ਨ 'ਤੇ ਉਸ ਦਾ ਕਬਜ਼ਾ ਹੈ ਅਤੇ ਉਸ ਨੇ ਉੱਥੇ ਆਪਣੇ ਲੋਕ ਬਿਠਾਏ ਹੋਏ ਹਨ ਪਰ ਫਿਰ ਵੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।’

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਟੂਰਨਾਮੈਂਟ ਦੌਰਾਨ ਉਨ੍ਹਾਂ ਨਾਲ ਜਾਂ ਉਨ੍ਹਾਂ ਦੀ ਟੀਮ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਸਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਵੇਗੀ। ਵਿਨੇਸ਼ ਨੇ ਇਹ ਵੀ ਇਲਜ਼ਾਮ ਲਾਇਆ ਕਿ ਸਿੰਘ ਨੇ ਖੁੱਲ੍ਹੇਆਮ ਇਹ ਦਾਅਵਾ ਕੀਤਾ ਸੀ ਕਿ ਉਸਨੇ ਇੱਕ ਵਿਅਕਤੀ ਦਾ ਕਤਲ ਕੀਤਾ ਹੈ।

ਦੂਜੇ ਪਾਸੇ, ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਸੰਜੇ ਸਿੰਘ ਨੇ ਇਨ੍ਹਾਂ ਚਿੰਤਾਵਾਂ ਨੂੰ ਰੱਦ ਕਰਦਿਆਂ ਕਿਹਾ ਕਿ ਰੈਫਰੀਆਂ ਵੱਲੋਂ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਮਾਨਦਾਰ ਰੈਫਰੀਆਂ ਦਾ ਪੈਨਲ ਹੈ। ਸੰਜੇ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ 'ਤੇ ਧਿਆਨ ਰੱਖਣਗੇ ਕਿ ਟੂਰਨਾਮੈਂਟ ਦੌਰਾਨ ਵਿਨੇਸ਼ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਇਹ ਟੂਰਨਾਮੈਂਟ ਵਿਨੇਸ਼ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਓਲੰਪਿਕ ਤੋਂ ਬਾਅਦ ਇਹ ਉਸ ਦਾ ਪਹਿਲਾ ਮੁਕਾਬਲਾ ਹੋਵੇਗਾ ਅਤੇ ਇਹ ਸਤੰਬਰ ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰਨ ਦਾ ਅਹਿਮ ਰਸਤਾ ਹੈ।

Advertisement
×