DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਤਨੀ ਦਾ ਫੋਨ ਹੈਕ ਕਰਨਾ ਪਤੀ ਨੂੰ ਪਿਆ ਭਾਰੀ; ਪੁਲੀਸ ਨੇ ਪਤੀ ਖਿਲਾਫ ਡਾਟਾ ਚੋਰੀ ਦਾ ਕੇਸ ਕੀਤਾ ਦਰਜ

ਹਰਿਆਣਾ ਪੁਲੀਸ ਵੱਲੋਂ ਪ੍ਰਾਈਵੇਸੀ ਭੰਗ ਕਰਨ ਤੇ ਡਾਟਾ ਚੋਰੀ ਕਰਨ ਦਾ ਕੇਸ ਦਰਜ; ‘ਕੋਰਟ ਆਫ਼ ਇਨਕੁਆਰੀ’ ’ਚ ਖੁੱਲ੍ਹੀ ਸੀ ਪੋਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ: iStock
Advertisement

ਆਪਣੀ ਪਤਨੀ ਦੇ ਕਥਿਤ ਪ੍ਰੇਮ ਸਬੰਧਾਂ ਦੀ ਜਾਸੂਸੀ ਕਰਨ ਲਈ ਉਸ ਦਾ ਫੋਨ ਹੈਕ ਕਰਨਾ ਇੱਕ ਵਿਅਕਤੀ ਨੂੰ ਭਾਰੀ ਪੈ ਗਿਆ ਹੈ। ਹਰਿਆਣਾ ਪੁਲੀਸ ਹੁਣ ਉਸ ਵਿਰੁੱਧ ਸੂਚਨਾ ਤਕਨਾਲੋਜੀ (IT) ਐਕਟ, 2008 ਤਹਿਤ ਡਾਟਾ ਚੋਰੀ ਅਤੇ ਨਿੱਜਤਾ (ਪ੍ਰਾਈਵੇਸੀ) ਭੰਗ ਕਰਨ ਦੇ ਦੋਸ਼ਾਂ ਹੇਠ ਤਫ਼ਤੀਸ਼ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਕਮਲ ਰਾਜ ਅਤੇ ਚੰਡੀਗੜ੍ਹ ਦੀ ਜਸਪ੍ਰੀਤ ਕੌਰ ਦਾ ਵਿਆਹ 2012 ਵਿੱਚ ਹੋਇਆ ਸੀ। ਉਹ ਚੰਡੀਮੰਦਰ ਮਿਲਟਰੀ ਸਟੇਸ਼ਨ, ਪੰਚਕੂਲਾ ਤੋਂ 'ਮੈਸਰਜ਼ ਓਮਕਾਰ ਫਾਈਨਾਂਸ਼ੀਅਲ ਸਰਵਿਸਿਜ਼' ਨਾਂ ਦੀ ਫਰਮ ਚਲਾਉਂਦੇ ਸਨ। ਹਾਲਾਂਕਿ, ਘਰੇਲੂ ਕਲੇਸ਼ ਕਾਰਨ ਉਹ ਸਤੰਬਰ 2022 ਤੋਂ ਵੱਖ ਰਹਿਣ ਲੱਗੇ।

ਆਪਣੀ ਪਤਨੀ ’ਤੇ ਇੱਕ ਫੌਜੀ ਅਧਿਕਾਰੀ ਨਾਲ ਪ੍ਰੇਮ ਸਬੰਧ ਹੋਣ ਦਾ ਸ਼ੱਕ ਹੋਣ ’ਤੇ ਕਮਲ ਰਾਜ ਨੇ ਕਥਿਤ ਤੌਰ ’ਤੇ ਜਾਸੂਸਾਂ ਦੀ ਮਦਦ ਲਈ ਅਤੇ ਜਸਪ੍ਰੀਤ ਕੌਰ ਦਾ ਫੋਨ ਹੈਕ ਕਰਵਾ ਲਿਆ। ਇਸ ਨਾਲ ਉਸ ਦੇ ਕਾਲ ਲੌਗਸ, ਮੈਸੇਜ, ਵਟਸਐਪ ਤੇ ਸਿਗਨਲ ਐਪ ਦੀਆਂ ਕਾਲਾਂ, ਚੈਟਾਂ ਅਤੇ ਕੈਮਰਾ ਹੈਕ ਹੋ ਗਿਆ। ਅਗਸਤ 2024 ਵਿੱਚ, ਕਮਲ ਰਾਜ ਨੇ ਵੈਸਟਰਨ ਕਮਾਂਡ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਫੌਜ ਦਾ ਇੱਕ ਮੇਜਰ ਰੈਂਕ ਦਾ ਡਾਕਟਰ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਰੱਖਦਾ ਹੈ।

Advertisement

ਫੌਜ ਦੀ ‘ਕੋਰਟ ਆਫ਼ ਇਨਕੁਆਰੀ’ ਦੌਰਾਨ ਕਮਲ ਰਾਜ ਨੇ ਮੰਨਿਆ ਕਿ ਉਸ ਨੇ 'ਕੁਇੱਕਸਪਾਈ' (QuickSpy) ਵੈੱਬਸਾਈਟ ਅਤੇ ਨਿੱਜੀ ਜਾਸੂਸਾਂ ਰਾਹੀਂ ਆਪਣੀ ਪਤਨੀ ਦੇ ਫੋਨ, ਕਾਰ ਅਤੇ ਘਰ ਦੀ ਜਾਸੂਸੀ ਕੀਤੀ। ਲੈਫਟੀਨੈਂਟ ਕਰਨਲ ਨਰਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਬੋਰਡ ਨੇ ਦਸੰਬਰ 2024 ਵਿੱਚ ਮੇਜਰ ਨੂੰ ਕਲੀਨ ਚਿੱਟ ਦੇ ਦਿੱਤੀ ਕਿਉਂਕਿ ਪੇਸ਼ ਕੀਤੇ ਗਏ ਸਬੂਤ ਤੀਜੀ-ਧਿਰ ਦੇ ਸਰੋਤ ਤੋਂ ਸਨ।

Advertisement

ਜੁਲਾਈ 2025 ਵਿੱਚ ਇਸ ਜੋੜੇ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ। ਇਸ ਤੋਂ ਬਾਅਦ ਜਸਪ੍ਰੀਤ ਕੌਰ ਨੇ ਮਾਣਹਾਨੀ ਦਾ ਕੇਸ ਕੀਤਾ ਅਤੇ ਫੌਜ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ 9 ਮਈ ਨੂੰ ਹਰਿਆਣਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। 12 ਸਤੰਬਰ ਨੂੰ ਪੁਲੀਸ ਨੇ ਕਮਲ ਰਾਜ ਅਤੇ ਉਸ ਦੇ ਦੋ ਕਰਮਚਾਰੀਆਂ ਵਿਰੁੱਧ ਮੋਬਾਈਲ ਫੋਨ ਤੇ ਲੈਪਟਾਪ ਤੋਂ ਡਾਟਾ ਚੋਰੀ ਕਰਨ ਅਤੇ ਨਿੱਜਤਾ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ। ਪੰਚਕੂਲਾ ਦੇ ਪੁਲੀਸ ਕਮਿਸ਼ਨਰ ਪੰਕਜ ਨੈਨ ਨੇ ਦੱਸਿਆ ਕਿ ਸਪਾਈਵੇਅਰ ਨਾਲ ਪੂਰਾ ਡਿਵਾਈਸ ਹੈਕ ਹੋ ਜਾਂਦਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Advertisement
×