DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਕੂਲ ਵਿੱਚ ਸਨਮਾਨ ਸਮਾਗਮ

ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਨਮਾਨ ਸਮਾਰੋਹ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਵਧੀਕ ਸੀਨੀਅਰ ਮੈਡੀਕਲ ਅਧਿਕਾਰੀ ਡਾ. ਕੁਲਦੀਪ ਰਾਜ ਅਤੇ ਸੇਵਾਮੁਕਤ ਮੁੱਖ ਤਕਨੀਕੀ ਅਧਿਕਾਰੀ ਦੇਸ਼ ਰਾਜ ਨੇ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਮੁੱਖ...

  • fb
  • twitter
  • whatsapp
  • whatsapp
featured-img featured-img
ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕਾਂ ਨਾਲ ਵਿਦਿਆਰਥੀ ਪਰਿਸ਼ਦ ਦੇ ਮੈਂਬਰ।
Advertisement

ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਨਮਾਨ ਸਮਾਰੋਹ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਵਧੀਕ ਸੀਨੀਅਰ ਮੈਡੀਕਲ ਅਧਿਕਾਰੀ ਡਾ. ਕੁਲਦੀਪ ਰਾਜ ਅਤੇ ਸੇਵਾਮੁਕਤ ਮੁੱਖ ਤਕਨੀਕੀ ਅਧਿਕਾਰੀ ਦੇਸ਼ ਰਾਜ ਨੇ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਹੁਨਰ ਵਿਕਸਤ ਕਰਨ ਲਈ ਇਹ ਸਨਮਾਨ ਸਮਾਰੋਹ ਇੱਕ ਅਹਿਮ ਮਾਧਿਅਮ ਹੈ। ਇਸ ਦੌਰਾਨ ਸਕੂਲ ਦੀ ਵਿਦਿਆਰਥੀ ਪਰਿਸ਼ਦ ਦਾ ਰਸਮੀ ਗਠਨ ਕੀਤਾ ਗਿਆ, ਜਿਸ ਵਿੱਚ ਵੰਸ਼ ਰਾਜ ਨੂੰ ਹੈੱਡ ਬੁਆਏ, ਸਵਾਸਤਿਕ ਨੂੰ ਡਿਪਟੀ ਹੈੱਡ ਬੁਆਏ, ਸ਼ਗੁਨ ਨੂੰ ਹੈੱਡ ਗਰਲ ਅਤੇ ਹਰਮਨ ਨੂੰ ਡਿਪਟੀ ਹੈੱਡ ਗਰਲ ਨਿਯੁਕਤ ਕੀਤਾ ਗਿਆ। ਇਸ ਮੌਕੇ ਸਕੂਲ ਦੇ 52 ਮੌਨੀਟਰਾਂ ਨੂੰ ਵੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement
Advertisement
×