DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਧਿਆਪਕਾਂ ਅਤੇ ਸਕਾਲਰਸ਼ਿਪ ਜੇਤੂਆਂ ਦਾ ਸਨਮਾਨ

ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ

  • fb
  • twitter
  • whatsapp
  • whatsapp
featured-img featured-img
ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਡਾ. ਐੱਸ ਐੱਸ ਆਹੂਜਾ ਤੇ ਹੋਰ। -ਫੋਟੋ: ਸਤਨਾਮ ਸਿੰਘ
Advertisement

ਅਧਿਆਪਕ ਦਿਵਸ ਦੇ ਮੌਕੇ ’ਤੇ ਏਕਤਾ ਵਿਹਾਰ ਸਥਿਤ ਅਹੂਜਾ ਨੈਕਸਟੇਜਨ ਸਕਿੱਲ ਐਂਡ ਐਜੂਕੇਸ਼ਨ ਅਕੈਡਮੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦਾ ਸ਼ੁਭ ਆਰੰਭ ਮਾਸਟਰ ਕਿਯਾਂਸ਼ ਅਤੇ ਪਵਿਤ ਨੇ ਰਿਬਨ ਕੱਟ ਕੇ ਕੀਤਾ। ਅਕੈਡਮੀ ਦੇ ਡਾਇਰੈਕਟਰ ਡਾ. ਐੱਸ ਐੱਸ ਅਹੂਜਾ ਨੇ ਦੱਸਿਆ ਕਿ ਅਕੈਡਮੀ ਵੱਲੋਂ ਕਰਵਾਏ ‘ਐਕਸੀਲੈਂਸ ਇਨ ਡਿਜੀਟਲ ਸਕਿੱਲ ਸਕਾਲਰਸ਼ਿਪ ਕੁਈਜ਼’ ਵਿੱਚ ਸ਼ਾਹਬਾਦ ਬਲਾਕ ਦੇ 21 ਸਕੂਲਾਂ ਅਤੇ ਕਾਲਜਾਂ ਦੇ 2150 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 40 ਹੋਣਹਾਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਅਕੈਡਮੀ ਵੱਲੋਂ 40 ਦਿਨ ਦਾ ਵਿਸ਼ੇਸ਼ ਰਿਫਰੈਸ਼ਰ ਕੋਰਸ ਮੁਫ਼ਤ ਕਰਵਾਇਆ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟਲੀਜੈਂਸ, ਮਸ਼ੀਨ ਲਰਨਿੰਗ, ਡੇਟਾ ਸਾਇੰਸ ਅਤੇ ਪ੍ਰੋਗਰਾਮਿੰਗ ਵਰਗੇ ਉਭਰ ਰਹੇ ਖੇਤਰਾਂ ਅਤੇ ਭਵਿੱਖ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਨੂੰ ਸੰਬੋਧਨ ਕਰਦਿਆਂ ਪੀ ਐੱਮ ਸ੍ਰੀ ਸਰਕਾਰੀ ਸਕੂਲ ਸ਼ਾਹਬਾਦ ਦੇ ਪ੍ਰਿੰਸੀਪਲ ਲਕਸ਼ਮੀ ਪ੍ਰਸ਼ਾਦਿ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਬਦਲਦੀ ਤਕਨੀਕੀ ਦੁਨੀਆਂ ਲਈ ਤਿਆਰ ਕਰਦੇ ਹਨ। ਡੀ ਐੱਨ ਕਾਲਜ ਕੁਰੂਕਸ਼ੇਤਰ ਦੀ ਪ੍ਰਿੰਸੀਪਲ ਡਾ. ਉਪਾਸਨਾ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਰਚਨਾਤਮਕ ਅਤੇ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ, ਜਦਕਿ ਸੇਵਾਮੁਕਤ ਪ੍ਰੋਫੈਸਰ ਡਾ. ਜਵਾਹਰ ਲਾਲ ਨੇ ਵਿਦਿਆਰਥੀਆਂ ਵਿੱਚ ਡਿਜੀਟਲ ਹੁਨਰ ਅਤੇ ਤਕਨੀਕਾਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ’ਤੇ ਚਾਨਣਾ ਪਾਇਆ। ਇਸ ਮੌਕੇ ਸਤੀਸ਼ ਅਹੂਜਾ, ਰਾਜ ਕੁਮਾਰ ਗਰਗ, ਵਰਿੰਦਰ ਠੁਕਰਾਲ, ਹਰਵਿੰਦਰ ਸਿੰਘ, ਆਰ ਡੀ ਗੁਪਤਾ, ਮਹੇਸ਼ ਗੋਇਲ, ਕੁਲਦੀਪ ਗੁਪਤਾ, ਰਘੁਬੀਰ ਸਿੰਘ, ਬਰਖਾ ਰਾਮ, ਸੁਰਿੰਦਰ ਪਾਲ ਆਹੂਜਾ, ਜਤਿੰਦਰ ਨਾਰੰਗ ਅਤੇ ਪ੍ਰਤਾਪ ਸਿੰਘ ਹਾਜ਼ਰ ਸਨ।

Advertisement
Advertisement
×