ਨਰਾਇਣਗੜ੍ਹ ਬੱਸ ਅੱਡੇ ’ਤੇ ਸਿਹਤ ਜਾਂਚ ਕੈਂਪ
ਸਿਵਲ ਹਸਪਤਾਲ ਨਾਰਾਇਣਗੜ੍ਹ ਵੱਲੋਂ ਅੱਜ ਬੱਸ ਸਟੈਂਡ ਵਿੱਚ ਵਿਸ਼ੇਸ਼ ਸਿਹਤ ਜਾਂਚ ਕੈਂਪ ਲਾਇਆ ਗਿਆ, ਜਿਸ ਵਿੱਚ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਹੀਮੋਗਲੋਬਿਨ (ਐਚ ਬੀ) ਅਤੇ ਬਲੱਡ ਸ਼ੂਗਰ ਦੇ ਟੈਸਟ ਕੀਤੇ ਗਏ। ਇਸ ਬਾਰੇ ਐੱਸਐੱਮਓ ਡਾ. ਰਾਕੇਸ਼ ਸੈਣੀ ਅਤੇ ਡਾ. ਨਿਤੀਸ਼...
Advertisement
ਸਿਵਲ ਹਸਪਤਾਲ ਨਾਰਾਇਣਗੜ੍ਹ ਵੱਲੋਂ ਅੱਜ ਬੱਸ ਸਟੈਂਡ ਵਿੱਚ ਵਿਸ਼ੇਸ਼ ਸਿਹਤ ਜਾਂਚ ਕੈਂਪ ਲਾਇਆ ਗਿਆ, ਜਿਸ ਵਿੱਚ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਹੀਮੋਗਲੋਬਿਨ (ਐਚ ਬੀ) ਅਤੇ ਬਲੱਡ ਸ਼ੂਗਰ ਦੇ ਟੈਸਟ ਕੀਤੇ ਗਏ। ਇਸ ਬਾਰੇ ਐੱਸਐੱਮਓ ਡਾ. ਰਾਕੇਸ਼ ਸੈਣੀ ਅਤੇ ਡਾ. ਨਿਤੀਸ਼ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੇ ਤੀਜੇ ਸ਼ਨਿਚਰਵਾਰ ਨੂੰ ਨਿਯਮਿਤ ਤੌਰ ’ਤੇ ਲਾਇਆ ਜਾਂਦਾ ਹੈ। ਇਸ ਦਾ ਉਦੇਸ਼ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੂੰ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾ ਕੇ ਜ਼ਰੂਰੀ ਸਲਾਹ ਅਤੇ ਇਲਾਜ ਪ੍ਰਦਾਨ ਕਰਨਾ ਹੈ। ਡਾਕਟਰਾਂ ਵੱਲੋਂ ਕਰਮਚਾਰੀਆਂ ਦੀ ਮੌਕੇ ’ਤੇ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਦੀ ਸ਼ੂਗਰ ਵਧੀ ਜਾਂ ਘਟੀ ਮਿਲੀ, ਉਨ੍ਹਾਂ ਨੂੰ ਡਾਕਟਰੀ ਇਲਾਜ ਤੇ ਜੀਵਨ ਸ਼ੈਲੀ ਵਿੱਚ ਬਦਲਾਅ ਦੀ ਸਲਾਹ ਦਿੱਤੀ ਗਈ। ਇਸ ਦੌਰਾਨ ਸ਼ਿਵ ਕਲੋਨੀ ਵਿੱਚ ਵੀ ਅਨੀਮੀਆ ਚੈੱਕਅਪ ਕੈਂਪ ਲਾਇਆ ਗਿਆ।
Advertisement
Advertisement