DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Health Camp Initiative: ਲਾਇਨਜ਼ ਭਵਨ ’ਚ ਕੈਂਪ ਦੌਰਾਨ 65 ਯੂਨਿਟ Blood Donate

ਖੂਨਦਾਨੀਆਂ ਅਤੇ ਡਾਕਟਰੀ ਟੀਮ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਪ੍ਰਬੰਧਕ।
Advertisement

ਲਾਇਨਜ਼ ਕਲੱਬ ਰੱਤੀਆ ਟਾਊਨ ਵੱਲੋਂ ਲਾਇਨਜ਼ ਜਨਪਦ 321-ਏ3 ਦੇ ਸੱਦੇ ’ਤੇ ਲਾਇਨਜ਼ ਭਵਨ ਵਿੱਚ ਸਰਵੇਸ਼ ਹੈਲਥ ਸਿਟੀ ਹਿਸਾਰ ਦੇ ਸਹਿਯੋਗ ਨਾਲ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ 65 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ 100 ਤੋਂ ਵੱਧ ਵਿਅਕਤੀਆਂ ਦੀ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਈ ਸੀ ਜੀ ਅਤੇ ਹੋਰ ਕਈ ਸਿਹਤ ਜਾਂਚਾਂ ਵੀ ਮੁਫ਼ਤ ਕੀਤੀਆਂ ਗਈਆਂ।

ਕੈਂਪ ਦੇ ਮੁੱਖ ਮਹਿਮਾਨ ਹਲਕਾ ਰੱਤੀਆ ਦੇ ਵਿਧਾਇਕ ਜਰਨੈਲ ਸਿੰਘ ਨੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨ ਮਨੁੱਖੀ ਜੀਵਨ ਲਈ ਸਭ ਤੋਂ ਕੀਮਤੀ ਤੱਤ ਹੈ, ਜਿਸ ਨੂੰ ਕਿਸੇ ਪ੍ਰਯੋਗਸ਼ਾਲਾ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਲੱਬ ਦੇ ਬੈਡਮਿੰਟਨ ਮੈਦਾਨ ਦੇ ਨਿਰਮਾਣ ਲਈ ਅਨੁਦਾਨ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਲਾਇਨਜ਼ ਜਨਪਦ ਦੇ ਨਵ-ਚੁਣੇ ਗਵਰਨਰ ਲਾਇਨ ਸੰਜੈ ਗਾਂਧੀ ਨੇ ਕਲੱਬ ਨੂੰ ਵਧਾਈ ਦਿੱਤੀ। ਜਨਪਦ ਕੈਬਨਿਟ ਸਕੱਤਰ ਲਾਇਨ ਸ਼ਿਵ ਸੋਨੀ ਅਤੇ ਰੀਜਨ ਚੇਅਰਮੈਨ ਲਾਇਨ ਵਿਜੈ ਜਿੰਦਲ ਨੇ ਦੱਸਿਆ ਕਿ ਦਿੱਲੀ ਤੋਂ ਡੱਬਵਾਲੀ ਤੱਕ ਵੱਖ-ਵੱਖ ਕਲੱਬਾਂ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ। ਕਲੱਬ ਪ੍ਰਧਾਨ ਲਾਇਨ ਕਪਿਸ਼ ਗੁਪਤਾ ਅਤੇ ਪ੍ਰਾਜੈਕਟ ਅਧਿਕਾਰੀ ਲਾਇਨ ਅਨੀਸ਼ ਚੋਪੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੇ ਅੰਤ ਵਿੱਚ ਖੂਨਦਾਨੀਆਂ ਅਤੇ ਹਿਸਾਰ ਤੋਂ ਆਈ ਡਾਕਟਰੀ ਟੀਮ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
×