DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਸਨਪ੍ਰੀਤ ਤੇ ਕਿਰਨਪ੍ਰੀਤ ਨੇ ਕੁਇਜ਼ ਜਿੱਤਿਆ

ਆਰੀਆ ਕੰਨਿਆ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਿੱਚ ਡਾ. ਸੋਨੀਆ ਮਲਿਕ ਦੀ ਅਗਵਾਈ ਹੇਠ ਕੁਇਜ਼ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਜੋਤ ਜਗਾ ਕੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਆਮ ਗਿਆਨ ਵਧਾਉਣ ਅਤੇ...

  • fb
  • twitter
  • whatsapp
  • whatsapp
Advertisement

ਆਰੀਆ ਕੰਨਿਆ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਿੱਚ ਡਾ. ਸੋਨੀਆ ਮਲਿਕ ਦੀ ਅਗਵਾਈ ਹੇਠ ਕੁਇਜ਼ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਜੋਤ ਜਗਾ ਕੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਆਮ ਗਿਆਨ ਵਧਾਉਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਹਾਈ ਹੁੰਦੇ ਹਨ। ਮੁਕਾਬਲੇ ਵਿੱਚ ਬੀ ਏ ਦੇ ਵੱਖ-ਵੱਖ ਸਾਲਾਂ ਦੀਆਂ 15 ਟੀਮਾਂ ਨੇ ਹਿੱਸਾ ਲਿਆ। ਨਤੀਜਿਆਂ ਅਨੁਸਾਰ ਬੀ ਏ ਪਹਿਲੇ ਸਾਲ ’ਚੋਂ ਹਸਨਪ੍ਰੀਤ ਤੇ ਕਿਰਨਪ੍ਰੀਤ (ਟੀਮ ਡੀ) ਨੇ ਪਹਿਲਾ ਸਥਾਨ ਹਾਸਲ ਕੀਤਾ। ਬੀ ਏ ਦੂਜੇ ਸਾਲ ’ਚੋਂ ਸ਼ਾਇਨਾ ਤੇ ਸਲੋਨੀ (ਟੀਮ ਡੀ) ਜੇਤੂ ਰਹੀਆਂ, ਜਦਕਿ ਬੀ ਏ ਤੀਜੇ ਸਾਲ ਵਿੱਚੋਂ ਕੁਸਮ ਤੇ ਨਿਸ਼ਾ (ਟੀਮ ਬੀ) ਨੇ ਬਾਜ਼ੀ ਮਾਰੀ। ਕੁੱਲ 72 ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

Advertisement
Advertisement
×