DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਰਿਆਣਵੀ ਗਾਇਕ ਅਤੇ ਯੂਟਿਊਬਰ Ankit Balyan ਦਾ ਗੋਲੀਆਂ ਮਾਰ ਕੇ ਕਤਲ

ਹਮਲਾਵਰ ਦੋ ਮੋਟਰਸਾਈਕਲਾਂ 'ਤੇ ਆਏ ਅਤੇ ਬਾਲਿਆਨ 'ਤੇ ਕਈ ਰਾਊਂਡ ਫ਼ਾਇਰਿੰਗ ਕੀਤੀ; ਮੌਕੇ 'ਤੇ ਹੀ ਹੋਈ ਮੌਤ

  • fb
  • twitter
  • whatsapp
  • whatsapp
featured-img featured-img
ਅੰਕਿਤ ਬਾਲਿਆਨ। ਫੋਟੋ ਕ੍ਰੈਡਿਟ: ankiit_baliyann_fan_page/Instagram
Advertisement

ਸ਼ਾਮਲੀ ਜ਼ਿਲ੍ਹੇ ਵਿੱਚ ਇੱਕ ਜਿੰਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਯੂਟਿਊਬਰ ਅਤੇ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪੁਲੀਸ ਨੇ ਦੱਸਿਆ ਕਿ ਇਹ ਘਟਨਾ ਕੋਤਵਾਲੀ ਪੁਲੀਸ ਸਟੇਸ਼ਨ ਦੇ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਬਾਲਿਆਨ ਜਿੰਮ ਵਿੱਚੋਂ ਬਾਹਰ ਆ ਰਿਹਾ ਸੀ।

Advertisement

ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਬਾਲਿਆਨ ਆਉਣ ਵਾਲੀਆਂ ਪੰਚਾਇਤ ਚੋਣਾਂ ਲੜਨ ਦੀ ਯੋਜਨਾ ਬਣਾ ਰਿਹਾ ਸੀ, ਪਰ ਕੀ ਇਹ ਉਸ ਦੇ ਕਤਲ ਦਾ ਕਾਰਨ ਹੋ ਸਕਦਾ ਹੈ, ਇਸ ਬਾਰੇ ਅਧਿਕਾਰੀਆਂ ਜਾਂ ਉਸ ਦੇ ਸਾਥੀਆਂ ਵੱਲੋਂ ਤੁਰੰਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

Advertisement

ਪੁਲੀਸ ਕਪਤਾਨ ਐੱਮ.ਪੀ. ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਕਿਹਾ, "ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ।"

ਪੁਲੀਸ ਦੇ ਅਨੁਸਾਰ, ਹਮਲਾਵਰ ਦੋ ਮੋਟਰਸਾਈਕਲਾਂ 'ਤੇ ਆਏ ਅਤੇ ਉਨ੍ਹਾਂ ਨੇ ਬਾਲਿਆਨ 'ਤੇ ਕਈ ਰਾਊਂਡ ਫ਼ਾਇਰਿੰਗ ਕੀਤੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰਨ ਲਈ ਪੁਲੀਸ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।

ਬਾਲਿਆਨ 3.66 ਲੱਖ ਤੋਂ ਵੱਧ ਸਬਸਕ੍ਰਾਈਬਰਾਂ ਵਾਲਾ ਇੱਕ ਯੂਟਿਊਬਰ ਸੀ। ਉਹ ਵੱਖ-ਵੱਖ ਸਹਿਯੋਗੀਆਂ ਨਾਲ ਇੱਕ ਗਾਇਕ ਅਤੇ ਕਲਾਕਾਰ ਵਜੋਂ ਆਪਣੇ ਵੀਡੀਓਜ਼ ਵਿੱਚ ਦਿਖਾਈ ਦਿੰਦਾ ਸੀ। ਉਸ ਦੇ ਕਈ ਵੀਡੀਓਜ਼ ਵਿੱਚ ਬੰਦੂਕਾਂ, ਅਸਲੇ ਅਤੇ ਐੱਸ.ਯੂ.ਵੀ. (SUV) ਦੀ ਵਰਤੋਂ ਨੂੰ ਦਿਖਾਇਆ ਗਿਆ ਸੀ।

Advertisement
×