DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana Water Contamination: ਦੇਸੂਜੋਧਾ ਵਿੱਚ ਪੀਲੀਏ ਦਾ ਕਹਿਰ; ਪਾਣੀ ਦੇ ਪੰਜ ਨਮੂਨੇ ਫੇਲ੍ਹ

Desujodha Jaundice Outbreak: ਨਵੇਂ ਮਰੀਜ਼ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਦੇ ਫਿਕਰ ਵਧੇ

  • fb
  • twitter
  • whatsapp
  • whatsapp
featured-img featured-img
ਹਸਪਤਾਲ ਵਿੱਚ ਜ਼ੇਰੇ ਇਲਾਜ ਦੇਸੂਜੋਧਾ ਦਾ ਪੀਲੀਆ ਪੀੜਤ 23 ਸਾਲਾ ਨੌਜਵਾਨ ।
Advertisement

Haryana Water Contamination: ਦੇਸੂਜੋਧਾ ਪਿੰਡ ਵਿੱਚ ਪੀਲੀਆ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਟਿਊਬਵੈਲਾਂ ਤੋਂ ਲਏ ਪਾਣੀ ਦੇ ਪੰਜ ਨਮੂਨੇ ਫੇਲ੍ਹ ਹੋ ਗਏ ਹਨ। ਰਿਪੋਰਟ ਵਿੱਚ ਹਾਰਡਨੈੱਸ, ਮੈਗਨੀਸ਼ੀਅਮ ਅਤੇ ਨਾਈਟ੍ਰੇਟ ਦੀ ਮਾਤਰਾ ਨਿਰਧਾਰਿਤ ਮਿਕਦਾਰ ਤੋਂ ਵੱਧ ਮਿਲੀ ਹੈ। ਪੀਲੀਆ ਦੇ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਵੀ ਟਿਊਬਵੈੱਲ ਲੱਗੇ ਹਨ, ਪਰ ਇਨ੍ਹਾਂ ਦੇ ਪਾਣੀ ਦੀ ਵਰਤੋਂ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ। ਪਿੰਡ ਵਾਸੀਆਂ ਅਨੁਸਾਰ ਪੀਲੀਆ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਬੱਚੇ ਅਤੇ ਨੌਜਵਾਨ ਸ਼ਾਮਲ ਹਨ।

ਪਿਛਲੇ ਐਤਵਾਰ ਨੂੰ ਪਿੰਡ ਵਾਸੀਆਂ ਨੇ ਕਰੀਬ 100 ਬੱਚਿਆਂ ਵਿੱਚ ਪੀਲੀਆ ਹੋਣ ਦੀ ਜਾਣਕਾਰੀ ਦਿੱਤੀ ਸੀ। ਸੋਮਵਾਰ ਨੂੰ ਜਨਸਿਹਤ ਵਿਭਾਗ ਨੂੰ 50 ਪੀਲੀਆ ਮਰੀਜ਼ਾਂ ਦੀ ਸੂਚੀ ਸੌਂਪੀ ਗਈ ਸੀ। ਇਸ ਉਪਰੰਤ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਪਾਣੀ ਦੇ ਨਮੂਨੇ ਲਏ ਸਨ ਅਤੇ ਸਰਕਾਰੀ ਤੰਤਰ ਨੇ ਲਗਪਗ ਪਿੰਡ ਵਿੱਚ ਡੇਰੇ ਲਗਾ ਕੇ ਰੱਖੇ। ਪੀਲੀਆ ਮਰੀਜ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਲਾਜ ਦੇ ਚਲਦਿਆਂ ਕਈ ਘਰਾਂ ਨੂੰ ਤਾਲੇ ਤੱਕ ਲੱਗ ਗਏ ਹਨ।

Advertisement

ਹਸਪਤਾਲ ਵਿੱਚ ਜ਼ੇਰੇ ਇਲਾਜ ਦੇਸੂਜੋਧਾ ਦਾ ਪੀਲੀਆ ਪੀੜਤ 11 ਸਾਲਾ ਲੜਕਾ।

ਡੱਬਵਾਲੀ ਦੇ ਤਹਿਸੀਲਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਰਵੇ ਵਿੱਚ ਹੁਣ ਤੱਕ ਕਰੀਬ 17 ਮਾਮਲੇ ਮਿਲੇ ਹਨ। ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ। ਜਨ ਸਿਹਤ ਵਿਭਾਗ ਡੱਬਵਾਲੀ ਵੱਲੋਂ ਲਏ ਗਏ 24 ਪਾਣੀ ਦੇ ਨਮੂਨਿਆਂ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਬੈਕਟੀਰੀਆ ਜਾਂਚ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਦੇ 12 ਨਮੂਨੇ ਸਹੀ ਮਿਲੇ ਹਨ। ਘਰੇਲੂ ਡਿੱਗੀਆਂ ਦੇ ਦੋ ਨਮੂਨਿਆਂ ਵਿੱਚ ਇੱਕ ਪਾਸ ਅਤੇ ਇੱਕ ਸ਼ੱਕੀ ਮਿਲਿਆ ਹੈ। ਕੈਮੀਕਲ ਜਾਂਚ ਦੇ 10 ਨਮੂਨਿਆਂ ਵਿੱਚ ਪੰਜ ਦਰੁੱਸਤ, ਜਦਕਿ ਪੰਜ ਟਿਊਬਵੈੱਲ ਪਾਣੀ ਦੇ ਨਮੂਨੇ ਖਰਾਬ ਪਾਏ ਗਏ ਹਨ।

Advertisement

ਲੈਬ ਰਿਪੋਰਟ ਅਨੁਸਾਰ ਇਨ੍ਹਾਂ ਖਰਾਬ ਨਮੂਨਿਆਂ ਦੇ ਪਾਣੀ ਵਿੱਚ ਟੀਡੀਐਸ 1208 ਮਿਲੀਗ੍ਰਾਮ ਪ੍ਰਤੀ ਲਿਟਰ ਮਿਲਿਆ ਹੈ। ਪਾਣੀ ਦੀ ਕਠੋਰਤਾ 720 ਮਿਲੀਗ੍ਰਾਮ ਪ੍ਰਤੀ ਲਿਟਰ ਹੈ, ਜਦਕਿ ਤੈਅ ਸੀਮਾ 600 ਮਿਲੀਗ੍ਰਾਮ ਹੈ। ਮੈਗਨੀਸ਼ੀਅਮ 111.78 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਨਾਈਟਰੇਟ 98.5 ਮਿਲੀਗ੍ਰਾਮ ਪ੍ਰਤੀ ਲਿਟਰ ਮਿਲਿਆ ਹੈ, ਜਦਕਿ ਇਨ੍ਹਾਂ ਦੀ ਸੁਰੱਖਿਅਤ ਹੱਦ ਕ੍ਰਮਵਾਰ 100 ਅਤੇ 45 ਮਿਲੀਗ੍ਰਾਮ ਹੈ।

ਪਿਛਲੇ ਐਤਵਾਰ ਨੂੰ ਪਿੰਡ ਵਾਸੀਆਂ ਨੇ ਕਰੀਬ 100 ਬੱਚਿਆਂ ਵਿੱਚ ਪੀਲੀਆ ਹੋਣ ਦੀ ਜਾਣਕਾਰੀ ਦਿੱਤੀ ਸੀ। ਸੋਮਵਾਰ ਨੂੰ ਜਨਸਿਹਤ ਵਿਭਾਗ ਨੂੰ 50 ਪੀਲੀਆ ਮਰੀਜ਼ਾਂ ਦੀ ਸੂਚੀ ਸੌਂਪੀ ਗਈ ਸੀ। ਇਸ ਉਪਰੰਤ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਪਾਣੀ ਦੇ ਨਮੂਨੇ ਲਏ ਸਨ ਅਤੇ ਸਰਕਾਰੀ ਤੰਤਰ ਨੇ ਲਗਪਗ ਪਿੰਡ ਵਿੱਚ ਡੇਰੇ ਲਗਾ ਕੇ ਰੱਖੇ। ਪੀਲੀਆ ਮਰੀਜ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਲਾਜ ਦੇ ਚਲਦਿਆਂ ਕਈ ਘਰਾਂ ਨੂੰ ਤਾਲੇ ਤੱਕ ਲੱਗੇ ਰਹੇ ਹਨ।

ਸਕੂਲਾਂ ਵਿੱਚ ਟਿਊਬਵੈੱਲ ਪਾਣੀ ਦੀ ਵਰਤੋਂ ’ਤੇ ਰੋਕ

ਬੀ.ਈ.ਓ. ਰਾਜਿੰਦਰ ਜਾਖੜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਰ.ਓ ਦਾ ਸਵੱਛ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ। ਦੇਸੂਜੋਧਾ ਮਾਮਲੇ ਉਪਰੰਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਨੂੰ ਜਨ ਸਿਹਤ ਵਿਭਾਗ ਦੇ ਸ਼ੁੱਧ ਪਾਣੀ ਦੀ ਆਰ.ਓ. ਰਾਹੀਂ ਵਰਤੋਂ ਕਰਨ ਦੀ ਤਾਕੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ:Haryana Polluted Water: ਦੇਸੂਜੋਧਾ ਵਿੱਚ ਪੀਲੀਏ ਕਾਰਨ 100 ਤੋਂ ਵੱਧ ਬੱਚੇ ਬਿਮਾਰ

ਇਸ ਤੋਂ ਪੰਜ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸਮੱਸਿਆ ਦੀ ਜੜ੍ਹ ਦੱਸਦੇ ਹੋਏ ਵਾਟਰ ਵਰਕਸ ’ਤੇ ਰੋਸ ਪ੍ਰਗਟ ਕੀਤਾ ਸੀ।

ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਪਾਣੀ ਦੀ ਪਾਈਪਲਾਈਨ ਵਿੱਚ ਲੀਕੇਜ ਹੈ, ਜਿਸ ਕਾਰਨ ਨਾਲੀਆਂ ਅਤੇ ਪਖਾਨਿਆਂ ਦਾ ਗੰਦਾ ਪਾਣੀ ਪੀਣ ਵਾਲੀ ਲਾਈਨ ਵਿੱਚ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਘਰਾਂ ਦੇ ਬੱਚੇ ਬਿਮਾਰ ਹਨ ਤੇ ਉਨ੍ਹਾਂ ਦਾ ਇਲਾਜ ਡੱਬਵਾਲੀ, ਬਠਿੰਡਾ, ਰਾਮਾਂ ਮੰਡੀ, ਸਿਰਸਾ ਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ।

ਕਿਸਾਨ ਆਗੂ ਗੁਰਪ੍ਰੇਮ ਸਿੰਘ, ਕਾਲਾ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ ਤੇ ਹੋਰਾਂ ਨੇ ਦੱਸਿਆ ਸੀ ਕਿ ਵਾਟਰ ਵਰਕਸ ਦੀ ਮੁੱਖ ਪਾਈਪਲਾਈਨ ਕਈ ਥਾਵਾਂ ਤੋਂ ਲੀਕ ਹੈ, ਜਿਸ ਦਾ ਸ਼ਿਕਾਇਤਾਂ ਦੇ ਬਾਵਜੂਦ ਹੱਲ ਨਹੀਂ ਹੋਇਆ।

Advertisement
×