DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੱਤਿਆ ਅਤੇ ਫਿਰੌਤੀ ਦੇ ਮਾਮਲਿਆਂ ’ਚ ਹਰਿਆਣਾ ਅੱਵਲ: ਗਰਗ

ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵੱਲੋਂ ਵਪਾਰੀਅਾਂ ਨਾਲ ਮੀਟਿੰਗ

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ।
Advertisement

ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਹਰਿਆਣਾ ਕਨਫੈੱਡ ਦੇ ਸਾਬਕਾ ਚੇਅਰਮੈਨ ਬਜਰੰਗ ਦਾਸ ਗਰਗ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਲੁੱਟ-ਖੋਹ, ਹੱਤਿਆ ਅਤੇ ਫ਼ਿਰੌਤੀ ਦੀਆਂ ਵਾਰਦਾਤਾਂ ਕਰਨ ਤੋਂ ਵਪਾਰੀ ਫ਼ਿਕਰਮੰਦ ਹਨ। ਹਰਿਆਣਾ ਪ੍ਰਦੇਸ਼ ਅਪਰਾਧ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਸ੍ਰੀ ਗਰਗ ਨਰਵਾਣਾ ਵਿੱਚ ਇੱਕ ਸਮਾਜਿਕ ਪ੍ਰੋਗਰਾਮ ਵਿੱਚ ਸ਼ਿਰਕਤ ਹੋਣ ਮਗਰੋਂ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਅਪਰਾਧ ਵਧਣ ਦਾ ਮੁੱਖ ਕਾਰਨ ਪ੍ਰਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਕਾਰਨ ਯੁਵਾ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਅਤੇ ਯੁਵਾ ਪੀੜ੍ਹੀ ਬਰਵਾਦ ਹੋ ਰਹੀ ਹੈ। ਅੱਜ ਹਰਿਆਣਾ ਵਿੱਚ ਨਸ਼ੇ ਦਾ ਵਪਾਰ ਵੱਧ ਰਿਹਾ ਹੈ। ਇੱਥੋਂ ਤੱਕ ਕਿ ਕਾਲਜਾਂ ਦੇ ਬਾਹਰ ਵੀ ਨਸ਼ਾ ਵਿਕ ਰਿਹਾ ਹੈ। ਸਰਕਾਰ ਨੂੰ ਨਸ਼ੇ ’ਤੇ ਰੋਕ ਲਗਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਨਾਲ ਹੀ ਸਰਕਾਰ ਨੂੰ ਵਪਾਰੀ, ਉਦਯੋਗਪਤੀ ਅਤੇ ਆਮ ਨਾਗਰਿਕ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਜੋ ਅਪਰਾਧੀ ਹੱਥਿਆਰਾਂ ਦੇ ਸਹਾਰੇ ਵਪਾਰੀਆਂ ਤੋਂ ਨਾਜਾਇਜ਼ ਫ਼ਿਰੌਤੀ ਮੰਗ ਰਹੇ ਹਨ, ਉਨ੍ਹਾਂ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ। ਹਰਿਆਣਾ ਵਿੱਚ ਅਪਰਾਧਕ ਗਤੀਵਿਧੀਆਂ ਹੋਣ ਕਰ ਕੇ ਵਪਾਰ ਪੱਛੜਦਾ ਜਾ ਰਿਹਾ ਹੈ। ਇਸ ਮੌਕੇ ਵਪਾਰ ਮੰਡਲ ਦੇ ਸੂਬਾ ਬੁਲਾਰਾ ਰਾਜਿੰਦਰ ਗੁਪਤਾ, ਕੈਲਾਸ਼ ਸਿੰਗਲਾ, ਰਮੇਸ਼ ਗਰਗ, ਅਨਿਲ ਆਰੀਆ, ਮੁਕੇਸ਼ ਗੋਇਲ ਤੇ ਜੀਆ ਲਾਲ ਆਦਿ ਹਾਜਰ ਸਨ।

Advertisement
Advertisement
×