DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana sanitation workers strike: ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਰਮਿਆਨ ਪੁਲੀਸ ਕਾਰਵਾਈ, ਕਈ ਆਗੂ ਹਿਰਾਸਤ ’ਚ

ਡਬਵਾਲੀ, ਯਮੁਨਾਨਗਰ ਤੇ ਚਰਖੀ ਦਾਦਰੀ ’ਚ ਜ਼ਬਰਦਸਤੀ ਕੂੜਾ ਚੁਕਵਾਉਣ ਦਾ ਵਿਰੋਧ; ਥਾਣਿਆਂ ਅੱਗੇ ਡਟੇ ਮੁਲਾਜ਼ਮ

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਵਿੱਚ ਪੁਲੀਸ ਅਤੇ ਸਫ਼ਾਈ ਕਰਮਚਾਰੀਆਂ ਵਿਚਾਲੇ ਟਕਰਾਅ। ਫੋਟੋ: ਇਕਬਾਲ ਸ਼ਾਂਤ
Advertisement

ਨਗਰ ਪਰਿਸ਼ਦ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਪ੍ਰਸ਼ਾਸਨ ਨੇ ਵੱਡੀ ਪੁਲੀਸ ਫੋਰਸ ਨਾਲ ਐਤਵਾਰ ਤੜਕੇ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਵੱਡੇ ਢੇਰ ਚੁਕਵਾ ਦਿੱਤੇ। ਇਸ ਦੌਰਾਨ ਵਿਰੋਧ ਕਰਨ ਪੁੱਜੇ ਦਰਜਨ ਭਰ ਸਫਾਈ ਕਰਮਚਾਰੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸਫਾਈ ਕਰਮਚਾਰੀ 6 ਅਗਸਤ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ’ਤੇ ਹਨ।

ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੀਬ ਛੇ ਥਾਵਾਂ ਤੋਂ ਕੂੜੇ ਦੇ ਵੱਡੇ ਢੇਰ ਚੁਕਵਾਏ। ਇਨ੍ਹਾਂ ਵਿੱਚ ਮੁੱਖ ਬਾਜ਼ਾਰ ਵਿੱਚ ਰਾਮਲੀਲਾ ਮੈਦਾਨ ਨੇੜੇ ਅਰੋੜਵੰਸ਼ ਰੋਡ, ਪੁਰਾਣੀ ਸਬਜ਼ੀ ਮੰਡੀ, ਚੌਟਾਲਾ ਰੋਡ, ਇੰਪਰੂਵਮੈਂਟ ਟਰੱਸਟ ਪਾਰਕ, ਬਠਿੰਡਾ ਚੌਕ ਅਤੇ ਵਾਲਮੀਕਿ ਚੌਕ ਦੇ ਕੂੜੇ ਦੇ ਢੇਰ ਸ਼ਾਮਲ ਹਨ। ਸਮੁੱਚੀ ਕਾਰਵਾਈ ਨੂੰ ਡੀਐੱਸਪੀ ਯੋਗੇਸ਼ ਬੱਤਰਾ, ਨਗਰ ਪਰਿਸ਼ਦ ਦੇ ਸੁਰਿੰਦਰ ਕੁਮਾਰ ਅਤੇ ਜੇਈ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ।

Advertisement

Advertisement

ਪ੍ਰਸ਼ਾਸਨ ਦੀ ਅਚਨਚੇਤ ਕਾਰਵਾਈ ਦੀ ਸੂਚਨਾ ਮਿਲਣ ’ਤੇ ਕਰੀਬ 5:15 ਵਜੇ ਸਫਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਦੀ ਅਗਵਾਈ ਹੇਠ ਸਫਾਈ ਕਰਮਚਾਰੀ ਮੁੱਖ ਬਾਜ਼ਾਰ ਵਿੱਚ ਪੁੱਜੇ ਅਤੇ ਕੂੜਾ ਚੁਕਵਾਉਣ ਦਾ ਵਿਰੋਧ ਕੀਤਾ। ਪੁਲੀਸ ਕਰੀਬ ਦਰਜਨ ਭਰ ਕਰਮਚਾਰੀਆਂ ਨੂੰ ਦੋ ਬੱਸਾਂ ਵਿੱਚ ਬਿਠਾ ਕੇ ਸਿਟੀ ਥਾਣੇ ਲੈ ਗਈ। ਇਸ ਤੋਂ ਬਾਅਦ ਕਰੀਬ 7 ਵਜੇ ਹੋਰ ਸਫਾਈ ਕਰਮਚਾਰੀ ਥਾਣੇ ਦੇ ਸਾਹਮਣੇ ਪੁੱਜੇ ਅਤੇ ਨਾਅਰੇਬਾਜ਼ੀ ਕਰਦਿਆਂ ਹਿਰਾਸਤ ਵਿੱਚ ਲਏ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਿਰਸਾ ਵਿੱਚ ਕੂੜਾ ਚੁਕਵਾਉਣ ਦਾ ਵਿਰੋਧ ਕਰ ਰਹੇ ਪੁਰਸ਼ ਅਤੇ ਮਹਿਲਾ ਸਫਾਈ ਕਰਮਚਾਰੀਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਡਬਵਾਲੀ ਦੇ ਸਫਾਈ ਕਰਮਚਾਰੀਆਂ ਨੇ ਸਿਹਤ ਤੇ ਜਨ-ਸਹੂਲਤ ਦੇ ਮੱਦੇਨਜ਼ਰ ਸਮੇਟੇ ਗਏ ਕੂੜੇ ਦੇ ਢੇਰਾਂ ਵਿੱਚੋਂ ਰਾਮਲੀਲਾ ਮੈਦਾਨ ਨੇੜੇ ਲੱਗਾ ਢੇਰ ਮੁੜ ਸੜਕ ’ਤੇ ਖਿਲਾਰ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਸੀ।

ਅੱਜ ਤੜਕੇ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਫੋਨ ’ਤੇ ਨਗਰ ਪਾਲਿਕਾ ਸਫਾਈ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਜਬਰੀ ਕੂੜਾ ਚੁਕਵਾਉਣ ਦੇ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਸਫਾਈ ਲਈ ਸੇਵਾਵਾਂ ਦੇਣ ਵਾਲੇ ਸਫਾਈ ਕਰਮਚਾਰੀਆਂ ਦੇ ਹੱਕਾਂ ਨਾਲ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਬਰੀ ਕੂੜੇ ਦੇ ਢੇਰ ਚੁਕਵਾ ਕੇ ਅਤੇ ਉਨ੍ਹਾਂ ਨੂੰ ਥਾਣਿਆਂ ਵਿੱਚ ਲਿਜਾ ਕੇ ਬਿਠਾਉਣ ਦੀ ਕਾਰਗੁਜ਼ਾਰੀ ਨਾਲ ਉਨ੍ਹਾਂ ਦੇ ਸੰਘਰਸ਼ ਨੂੰ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾਵੇਗਾ।

Advertisement
×