DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana News: ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੇ ਭਗੌੜੇ ਤੇ ਸਾਬਕਾ ਜੇਲ੍ਹ ਸੁਪਰਡੈਂਟ ਵੱਲੋਂ ਆਤਮ ਸਮਰਪਣ

ਗੂਹਲਾ ਦੇ ex-MLA Dillu Ram Bazigar ਦਾ ਹੈ ਪੁੱਤਰ

  • fb
  • twitter
  • whatsapp
  • whatsapp
Advertisement

ਯਮੁਨਾਨਗਰ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਅਤੇ ਗੈਰ-ਕਾਨੂੰਨੀ ਜੇਲ੍ਹ-ਆਧਾਰਤ ਨੈੱਟਵਰਕ ਵਿੱਚ ਭਗੌੜੇ ਤੇ ਸਾਬਕਾ ਜੇਲ੍ਹ ਸੁਪਰਡੈਂਟ ਸੋਮਨਾਥ ਜਗਤ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਬਾਅਦ ਮੁੱਖ ਨਿਆਇਕ ਮੈਜਿਸਟ੍ਰੇਟ ਨੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।

ਕੁਰੂਕਸ਼ੇਤਰ ਪੁਲੀਸ ਹੁਣ ਪ੍ਰੋਡਕਸ਼ਨ ਵਾਰੰਟ 'ਤੇ ਉਸ ਤੋਂ ਪੁੱਛਗਿੱਛ ਕਰੇਗੀ। ਸੋਮਨਾਥ ਜਗਤ ਹਲਕਾ ਗੂਹਲਾ ਤੋਂ ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ ਦਿੱਲੂ ਰਾਮ ਬਾਜੀਗਰ ਦਾ ਪੁੱਤਰ ਹਨ । ਦਿਲੂ ਰਾਮ ਨੇ ਗੂਹਲਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਵਜੋਂ ਸੇਵਾ ਨਿਭਾਈ ਅਤੇ ਨੌਂ ਵਾਰ ਚੋਣਾਂ ਲੜੀਆਂ। ਨੌਕਰੀ ਸੰਭਾਲਣ ਤੋਂ ਪਹਿਲਾਂ ਸੋਮਨਾਥ ਆਪਣੇ ਪਿਤਾ ਨਾਲ ਰਾਜਨੀਤੀ ਵਿੱਚ ਵੀ ਸਰਗਰਮ ਸੀ। ਫਰਾਰ ਹੋਣ ਦੌਰਾਨ ਸਟੇਟ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਈ ਵਾਰ ਕਾਂਗਥਲੀ ਪਿੰਡ ਵਿੱਚ ਉਸਦੇ ਘਰ 'ਤੇ ਛਾਪਾ ਮਾਰਿਆ। ਮਈ 2024 ਵਿੱਚ, ਡੀਐਸਪੀ ਸੁਰੇਂਦਰ ਦੀ ਅਗਵਾਈ ਵਿੱਚ ਇੱਕ ਟੀਮ, ਸੀਵਨ ਪੁਲੀਸ ਦੇ ਲਗਪਗ ਦੋ ਦਰਜਨ ਪੁਲੀਸ ਅਧਿਕਾਰੀਆਂ ਨਾਲ ਉਸ ਦੇ ਘਰ ਤਲਾਸ਼ੀ ਲੈਣ ਲਈ ਗਈ, ਪਰ ਉਹ ਨਹੀਂ ਮਿਲਿਆ। ਸੀਵਨ ਪੁਲੀਸ ਸਟੇਸ਼ਨ ਦੇ ਇੰਚਾਰਜ ਪਾਰਸ ਨੇ ਕਿਹਾ, "ਰਾਜ ਅਪਰਾਧ ਸ਼ਾਖਾ ਦੀ ਟੀਮ ਨੇ ਇੱਕ ਮਾਮਲੇ ਵਿੱਚ ਭਗੌੜਾ ਸੋਮਨਾਥ ਜਗਤ ਲਈ 50000 ਰੁਪਏ ਦਾ ਇਨਾਮ ਐਲਾਨਿਆ ਸੀ ।

Advertisement

ਨੈੱਟਵਰਕ ਜੇਲ੍ਹ ਤੋਂ ਚਲਾਇਆ ਜਾਂਦਾ ਸੀ, ਜਿਸ ਕਾਰਨ ਹੋਈਆਂ ਸਨ 22 ਮੌਤਾਂ

Advertisement

ਜਾਂਚ ਤੋਂ ਪਤਾ ਲੱਗਾ ਕਿ ਸੋਮਨਾਥ ਜਗਤ ਨੇ ਜੇਲ੍ਹ ਸੁਪਰਡੈਂਟ ਵਜੋਂ ਸੇਵਾ ਨਿਭਾਉਂਦੇ ਹੋਏ ਨਿਯਮਾਂ ਦੀ ਅਣਦੇਖੀ ਕੀਤੀ ਅਤੇ ਗੈਂਗਸਟਰਾਂ ਨੂੰ ਮੋਬਾਈਲ ਫੋਨ ਸਮੇਤ ਕਈ ਸਹੂਲਤਾਂ ਪ੍ਰਦਾਨ ਕੀਤੀਆਂ। ਸ਼ਮਸ਼ੇਰ ਸਿੰਘ ਉਰਫ਼ ਮੋਨੂੰ ਰਾਣਾ ਅਤੇ ਉਸ ਦਾ ਸਾਥੀ ਅੰਕਿਤ ਉਰਫ਼ ਮੋਗਲੀ, ਜੋ ਜੇਲ੍ਹ ਵਿੱਚ ਸਨ, ਉੱਥੋਂ ਨਕਲੀ ਸ਼ਰਾਬ ਦਾ ਨੈੱਟਵਰਕ ਚਲਾ ਰਹੇ ਸਨ । ਨਵੰਬਰ 2023 ਵਿੱਚ ਯਮੁਨਾਨਗਰ ਅਤੇ ਅੰਬਾਲਾ ਵਿੱਚ ਇਸ ਨਕਲੀ ਸ਼ਰਾਬ ਨਾਲ 22 ਲੋਕਾਂ ਦੀ ਮੌਤ ਹੋ ਗਈ ਸੀ ।

ਹਾਈ ਕੋਰਟ ਨੇ ਵੀ ਨਹੀਂ ਦਿੱਤੀ ਸੀ ਰਾਹਤ

ਰਾਜ ਅਪਰਾਧ ਜਾਂਚ ਸ਼ਾਖਾ ਨੇ ਉਸਨੂੰ 3 ਸਤੰਬਰ, 2024 ਨੂੰ ਪੁੱਛਗਿੱਛ ਲਈ ਤਲਬ ਕੀਤਾ, ਪਰ ਉਹ ਛੁੱਟੀ ਲੈ ਕੇ ਫਰਾਰ ਹੋ ਗਿਆ । ਬਾਅਦ ਵਿੱਚ ਉਸਨੂੰ ਭਗੌੜਾ ਐਲਾਨ ਕਰ ਇਨਾਮ ਦਾ ਐਲਾਨ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ । ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸਦੀ ਜ਼ਮਾਨਤ ਪਟੀਸ਼ਨ ਪਹਿਲਾਂ ਰੱਦ ਕਰ ਦਿੱਤੀ ਗਈ ਸੀ, ਅਤੇ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਸੀ।

Advertisement
×