ਹਰਿਆਣਾ: ਬੁੱਧਵਾਰ ਤੋਂ ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਲਈ ਸਕੂਲਾਂ ’ਚ ਹੋਵੇਗੀ ਪੜ੍ਹਾਈ

ਹਰਿਆਣਾ: ਬੁੱਧਵਾਰ ਤੋਂ ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਲਈ ਸਕੂਲਾਂ ’ਚ ਹੋਵੇਗੀ ਪੜ੍ਹਾਈ

ਪੀਪੀ ਵਰਮਾ
ਪੰਚਕੂਲਾ, 23 ਫਰਵਰੀ

ਹਰਿਆਣਾ ਸਰਕਾਰ ਨੇ 24 ਫਰਵਰੀ ਤੋਂ ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਦੇ ਲਈ ਵੀ ਸਕੂਲਾਂ ਵਿਚ ਰੈਗੂਲਰ ਪੜ੍ਹਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸਕੂਲਾਂ ਦਾ ਸਮੇਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤਕ ਰਹੇਗਾ। ਛੇਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਦੇ ਲਈ ਸਕੂਲ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਕੂਲ ਵਿਚ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਹਿਮਤੀ ਪੱਤਰ ਸਕੂਲ ਵਿਚ ਜਮ੍ਹਾਂ ਕਰਨਾ ਹੋਵੇਗਾ, ਜੋ ਮਾਪੇ ਆਨਲਾਈਨ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ, ਉਹ ਇਸ ਸਬੰਧ ਵਿਚ ਸਕੂਲ ਵਿਚ ਲਿਖ ਕੇ ਦੇ ਸਕਦੇ ਹਨ। ਸਕੂਲਾਂ ਵਿੱਚ ਰੋਜ਼ ਵਿਦਿਆਰਥੀ ਅਤੇ ਅਧਿਆਪਕ ਦੇ ਸਰੀਰ ਦਾ ਤਾਪਮਾਨ ਰਿਕਾਰਡ ਰੱਖਣਾ ਜ਼ਰੂਰੀ ਹੋਵੇਗਾ। ਆਮ ਤੋਂ ਵੱਧ ਤਾਪਮਾਨ ਵਾਲਿਆਂ ਨੂੰ ਸਕੂਲ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜੇ ਕਿਸੇ ਵਿੰਗ ਵਿਚ ਕੋਈ ਵਿਦਿਆਰਥੀ ਕੋਵਿਡ ਪਾਜ਼ੇਟਿਵ ਹੁੰਦਾ ਹੈ ਤਾਂ ਉਸ ਵਿੰਗ ਨੂੰ 10 ਦਿਨ ਲਈ ਬੰਦ ਕਰ ਦਿੱਤਾ ਜਾਵੇਗਾ ਅਤੇ ਪੂਰੇ ਸਕੂਲ ਨੂੰ ਸੈਨੇਟਾਈਜ਼ਡ ਕੀਤਾ ਜਾਵੇਗਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All