ਹਰਿਆਣਾ ਕਮੇਟੀ ਵਿਵਾਦ: ਜਰਨਲ ਇਜਲਾਸ ਦੀ ਵੀਡੀਓਗ੍ਰਾਫੀ ਦੇ ਹੁਕਮ ਜਾਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 10 ਫਰਵਰੀ 2026 ਨੂੰ ਜਗਦੀਸ਼ ਸਿੰਘ ਝੀਂਡਾ ਵੱਲੋਂ ਜਰਨਲ ਇਜਲਾਸ ਕੁਰੂਕਸ਼ੇਤਰ ਵਿਖੇ ਸੱਦਿਆ ਗਿਆ ਹੈ। ਇਜਲਾਸ ਵਿੱਚ ਅੰਤਰਿੰਗ ਕਮੇਟੀ ਦੇ ਵਿਚਾਰਧਾਰਕ ਵਖਰੇਂਵਾਂ ਰੱਖਣ ਵਾਲੇ ਕੁੱਝ ਮੈਂਬਰਾਂ ਨੂੰ ਕਮੇਟੀ ਵਿੱਚੋਂ ਬਾਹਰ ਕੱਢਣ ਲਈ ਬਹੁਮਤ ਸਾਬਤ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 10 ਫਰਵਰੀ 2026 ਨੂੰ ਜਗਦੀਸ਼ ਸਿੰਘ ਝੀਂਡਾ ਵੱਲੋਂ ਜਰਨਲ ਇਜਲਾਸ ਕੁਰੂਕਸ਼ੇਤਰ ਵਿਖੇ ਸੱਦਿਆ ਗਿਆ ਹੈ। ਇਜਲਾਸ ਵਿੱਚ ਅੰਤਰਿੰਗ ਕਮੇਟੀ ਦੇ ਵਿਚਾਰਧਾਰਕ ਵਖਰੇਂਵਾਂ ਰੱਖਣ ਵਾਲੇ ਕੁੱਝ ਮੈਂਬਰਾਂ ਨੂੰ ਕਮੇਟੀ ਵਿੱਚੋਂ ਬਾਹਰ ਕੱਢਣ ਲਈ ਬਹੁਮਤ ਸਾਬਤ ਕੀਤੀ ਜਾਣੀ ਹੈ। ਜਥੇਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੇ ਜਿਸ ਤਰ੍ਹਾਂ ਪਹਿਲਾਂ 7 ਜਨਵਰੀ ਨੂੰ ਜਰਨਲ ਇਜਲਾਸ ਵਿੱਚ ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਵੀ ਬਜਟ ਪਾਸ ਕਰਨ ਦਾ ਝੂਠਾ ਐਲਾਨ ਝੀਂਡਾ ਨੇ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਘਰਾਂ ਵਿੱਚ ਜਾ ਕੇ ਮੈਂਬਰਾਂ ਦੇ ਦਸਤਖ਼ਤ ਕਰਵਾਏ ਸਨ। ਇਸ ਕਾਰਵਾਈ ਦੇ ਖਿਲਾਫ ਜੁਡੀਸ਼ੀਅਲ ਕਮਿਸ਼ਨ ਕੋਲ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਜੋ 13 ਫ਼ਰਵਰੀ ਨੂੰ ਸੁਣਵਾਈ ਅਧੀਨ ਹੈ।
ਘਪਲੇਬਾਜ਼ੀ ਦੀ ਅਜਿਹੀ ਕਾਰਵਾਈ ਦੁਬਾਰਾ ਨਾ ਹੋਵੇ ਇਸ ਲਈ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਇੱਕ ਕੇਸ ਫਾਈਲ ਕੀਤਾ ਗਿਆ ਸੀ। ਜਨਰਲ ਇਜਲਾਸ ਦੀ ਪੂਰੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਤਾਂ ਜੋ ਸਿੱਖ ਸੰਗਤ ਨੂੰ ਪਤਾ ਚੱਲ ਸਕੇ ਕਿ ਕਿਹੜੇ-ਕਿਹੜੇ ਮੈਂਬਰ ਜਰਨਲ ਇਜਲਾਸ ਵਿੱਚ ਹਾਜ਼ਰ ਸਨ ਅਤੇ ਉਨਾਂ ਨੇ ਕੀ ਵਿਚਾਰ ਦਿੱਤੇ।
29 ਜਨਵਰੀ ਨੂੰ ਜੁਡੀਸ਼ੀਅਲ ਕਮਿਸ਼ਨ ਨੇ ਵੀਡੀਓਗ੍ਰਾਫੀ ਦੀ ਅਪੀਲ ਰੱਦ ਕਰ ਦਿੱਤੀ ਸੀ ਜਿਸ ਨਾਲ ਝੀਂਡਾ ਗਰੁੱਪ ਨੂੰ ਘਪਲੇਬਾਜ਼ੀ ਕਰਨ ਦੀ ਖੁੱਲ੍ਹ ਮਿਲ ਗਈ ਸੀ। ਜਗਦੀਸ਼ ਸਿੰਘ ਝੀਂਡਾ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸ ਕੇ ਮੈਂਬਰਾਂ ਵਿੱਚ ਪ੍ਰਚਾਰਿਆ ਪਰ 6 ਫਰਵਰੀ ਨੂੰ ਅਪੀਲ ’ਤੇ ਸੁਣਵਾਈ ਕਰਦਿਆਂ ਵਕੀਲ ਰਸ਼ਪਿੰਦਰ ਸਿੰਘ ਸੋਹੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ 10 ਫਰਵਰੀ ਨੂੰ ਜਨਰਲ ਇਜਲਾਸ ਵਿੱਚ ਘਪਲੇਬਾਜ਼ੀ ਨੂੰ ਰੋਕਣ ਅਤੇ ਪਾਰਦਰਸ਼ਤਾ ਲਈ ਵੀਡੀਓਗ੍ਰਾਫੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

