DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana: CM ਨਾਇਬ ਸੈਣੀ ਨੇ ਕਾਂਗਰਸੀ ਵਿਧਾਇਕਾਂ ਉੱਤੇ ਗੁੰਡਾਗਰਦੀ ਕਰਨ ਦੇ ਲਾਏ ਦੋਸ਼; ਹੁੱਡਾ ਨੇ ਕੀਤਾ ਵਿਰੋਧ

ਕਾਂਗਰਸੀ ਅਤੇ ਭਾਜਪਾ ਵਿਧਾਇਕ ਵਿਧਾਨ ਸਭਾ ਵਿੱਚ ਆਹਮੋ-ਸਾਹਮਣੇ; ਸਪੀਕਰ ਨੇ ਵੀਡੀਓ ਦੀ ਜਾਂਚ ਲਈ ਕਾਰਵਾਈ 12:30 ਵਜੇ ਤੱਕ ਕੀਤੀ ਮੁੱਤਲਵੀ

  • fb
  • twitter
  • whatsapp
  • whatsapp
featured-img featured-img
ਨਾਇਬ ਸੈਣੀ ਫਾਈਲ ਫੋਟੋ।
Advertisement

ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਣ ’ਤੇ ਵਿਧਾਨ ਸਭਾ ਦੇ ਸਪੀਕਰ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਸਦਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਸਦਨ ਵਿੱਚ ਗੁੰਡਾਗਰਦੀ ਕਰ ਰਹੇ ਹਨ। ਦੂਜੇ ਪਾਸੇ, ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਮੁੱਖ ਮੰਤਰੀ ਵੱਲੋਂ ਕੀਤੀ ਗਈ 'ਗੁੰਡਾਗਰਦੀ' ਵਾਲੀ ਟਿੱਪਣੀ ਦਾ ਸਖ਼ਤ ਵਿਰੋਧ ਕੀਤਾ।

ਇਸ ਮੌਕੇ ਹਰਿਆਣਾ ਵਿਧਾਨ ਸਭਾ ਦਾ ਮਾਹੌਲ ਕਾਫ਼ੀ ਗਰਮਾ ਗਿਆ ਅਤੇ ਕਾਂਗਰਸੀ ਤੇ ਭਾਜਪਾ ਦੇ ਵਿਧਾਇਕ ਆਪੋ-ਆਪਣੀਆਂ ਸੀਟਾਂ ਤੋਂ ਉੱਠ ਕੇ ਆਹਮੋ-ਸਾਹਮਣੇ ਆ ਗਏ ਅਤੇ ਇੱਕ-ਦੂਜੇ ਉੱਤੇ ਸਿਆਸੀ ਹਮਲੇ ਕਰਨ ਲੱਗੇ। ਹਾਲਾਤ ਨੂੰ ਦੇਖਦਿਆਂ ਵਿਧਾਨ ਸਭਾ ਦੀ ਕਾਰਵਾਈ 12:30 ਵਜੇ ਤੱਕ ਮੁੱਤਲਵੀ (ਸਥਗਿਤ) ਕਰ ਦਿੱਤੀ ਗਈ। ਸਪੀਕਰ ਨੇ ਇਸ ਧੱਕੇਸ਼ਾਹੀ ਦੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਵੀਡੀਓ ਦੀ ਜਾਂਚ ਵਾਸਤੇ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ ਹੈ।

Advertisement

Advertisement
Advertisement
×