ਅੰਮ੍ਰਿਤਸਰ, 11 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇਥੋਂ ਕਰੀਬ 45 ਕਿਲੋਮੀਟਰ ਦੂਰ ਬਿਆਸ ਵਿਖੇ ਰਾਧਾ ਸੁਆਮੀ ਸਤਿਸੰਗ ਦਾ ਦੌਰਾ ਕੀਤਾ ਅਤੇ ਸੰਪਰਦਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਉਨ੍ਹਾਂ ਦੇ ਨਵਿਾਸ ਸਥਾਨ ‘ਤੇ ਮੁਲਾਕਾਤ ਕੀਤੀ। ਦੋਵਾਂ ਨੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਮੁੱਖ ਮੰਤਰੀ ਸਵੇਰੇ 10 ਵਜੇ ਦੇ ਕਰੀਬ ਪੁੱਜੇ। ਸ੍ਰੀ ਖੱਟਰ ਨੇ ‘ਲੰਗਰ’ ਅਤੇ ਰਾਧਾ ਸੁਆਮੀ ਸੰਪਰਦਾ ਦੇ ਹੈੱਡਕੁਆਰਟਰ ਦੀ ਲਾਇਬ੍ਰੇਰੀ ਸਮੇਤ ਹੋਰ ਮਹੱਤਵਪੂਰਨ ਸਥਾਨਾਂ ਦਾ ਵੀ ਦੌਰਾ ਕੀਤਾ।