ਹਰਿਆਣਾ: ਭਿਵਾਨੀ ਦੇ ਇਕ ਪਿੰਡ ਵਿੱਚ ਸਦੀਆਂ ਬਾਅਦ ਘੋੜੀ ਚੜ੍ਹਿਆ ਅਨੂਸਚਿਤ ਸਮਾਜ ਦਾ ਵਿਅਕਤੀ

ਹਰਿਆਣਾ: ਭਿਵਾਨੀ ਦੇ ਇਕ ਪਿੰਡ ਵਿੱਚ ਸਦੀਆਂ ਬਾਅਦ ਘੋੜੀ ਚੜ੍ਹਿਆ ਅਨੂਸਚਿਤ ਸਮਾਜ ਦਾ ਵਿਅਕਤੀ

ਭਿਵਾਨੀ(ਹਰਿਆਣਾ), 20 ਜੂਨਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਵਿੱਚ ਪੰਚਾਇਤ ਨੇ ਕਰੀਬ 300 ਸਾਲ ਪੁਰਾਣੀ ਪੱਖਪਾਤੀ ਰਵਾਇਤ ਨੂੰ ਖ਼ਤਮ ਕਰਦਿਆਂ ਇਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਵਿਅਕਤੀ ਨੂੰ ਧੂਮਧਾਮ ਨਾਲ ਘੋੜੇ ’ਤੇ ਬਿਠਾ ਕੇ ਬਾਰਾਤ ਲਈ ਤੋਰਿਆ। ਜ਼ਿਕਰਯੋਗ ਹੈ ਕਿ ਕਰੀਬ 300 ਸਾਲ ਪਹਿਲਾਂ ਵਸੇ ਪਿੰਡ ਗੋਬਿੰਦਪੁਰਾ ਦੀ ਆਬਾਦੀ 2000 ਦੇ ਕਰੀਬ ਹੈ ਅਤੇ ਇਥੇ ਸਿਰਫ ਦੋ ਸਮਾਜ ਰਾਜਪੂਤ ਅਤੇ ਹੇੜੀ ਦੇ ਲੋਕ ਰਹਿੰਦੇ ਹਨ। ਪਿੰਡ ਵਿੱਚ ਰਾਜਪੂਤਾਂ ਦੀ ਆਬਾਦੀ 1200 ਅਤੇ ਹੇੜੀ ਸਮਾਜ ਦੇ ਲੋਕਾਂ ਦੀ ਗਿਣਤੀ 800 ਹੈ। ਗੋਬਿੰਦਪੁਰਾ ਪੰਚਾਇਤ ਦੇ ਸਰਪੰਚ ਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ, ‘‘ ਸਾਡਾ ਪਿੰਡ ਪਹਿਲਾਂ ਹਾਲੂਵਾਸ ਮਾਜਰਾ ਦੇਵਸਰ ਪੰਚਾਇਤ ਵਿੱਚ ਆਉਂਦਾ ਸੀ। ਇਸ ਨੂੰ ਹਾਲ ਹੀ ਵਿੱਚ ਵੱਖਰੀ ਪੰਚਾਇਤ ਵਜੋਂ ਮਾਨਤਾ ਮਿਲੀ ਹੈ। ’’ ਉਨ੍ਹਾਂ ਕਿਹਾ,‘‘ ਪੰਚਾਇਤ ਬਣਨ ਦੇ ਸਮੇਂ ਤੋਂ ਹੀ ਸਾਡਾ ਵਿਚਾਰ ਸੀ ਇਥੇ ਸਦੀਆਂ ਤੋਂ ਚਲੀ ਆ ਰਹੀ ਰੂੜ੍ਹੀਵਾਦੀ, ਪੁਰਾਣੀ ਅਤੇ ਪੱਖਪਾਤੀ ਰਵਾਇਤਾਂ ਨੂੰ ਖ਼ਤਮ ਕੀਤਾ ਜਾਵੇ ਤਾਂ ਜੋ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਰਾਬਰੀ ਨਾਲ ਆਪਣੀਆਂ ਖੁਸ਼ੀਆਂ ਵੰਡਣ ਦਾ ਮੌਕਾ ਮਿਲੇ।’’ ਉਨ੍ਹਾਂ ਕਿਹਾ ਕਿ ਤਿੰਨ ਵਰ੍ਹੇ ਪਹਿਲਾਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਪੰਚਾਇਤ ਦੇ ਕੁਝ ਲੋਕ ਨਾਰਾਜ਼ ਹੋ ਗਏ ਸਨ ਅਤੇ ਕੋਈ ਫੈਸਲਾ ਨਹੀਂ ਹੋ ਸਕਿਆ ਸੀ। ਉਨ੍ਹਾਂ ਕਿਹਾ ਕਿ ਅਹਿਤਿਆਤ ਵਜੋਂ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਸੀ। ਪ੍ਰਸ਼ਾਸਨ ਨੇ ਪੁਲੀਸ ਦਾ ਇਕ ਮੁਲਾਜ਼ਮ ਵਿਜੈ ਦੀ ਸੁਰੱਖਿਆ ਲਈ ਭੇਜਿਆ ਹੈ। ਇਸ ਕੁਰੀਤੀ ਦੇ ਖਤਮ ਹੋਣ ਤੇ ਵਿਜੈ ਦੀ ਬਾਰਾਤ ਧੂਮਧਾਮ ਨਾਲ ਕੱਢਣ ’ਤੇ ਉਸ ਦਾ ਪਿਤਾ ਕਿਸ਼ਨ ਸਮੇਤ ਹੇੜੀ ਸਮਾਜ ਬਹੁਤ ਖੁਸ਼ ਹੈ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All