ਹਰਿਆਣਾ: ਕਾਰ ਦੀ ਚੈਕਿੰਗ ਦੌਰਾਨ 1 ਕਰੌੜ ਦੀ ਨਕਦੀ ਜ਼ਬਤ
ਰੋਹਤਕ ਪੁਲੀਸ ਨੇ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ ਇੱਕ ਕਰੋੜ ਦੀ ਨਕਦੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਐੱਸਪੀ ਐੱਸ ਐੱਸ ਭੌਰੀਆ ਨੇ ਦੱਸਿਆ ਕਿ ਸੋਮਵਾਰ ਨੂੰ ਲਾਲ ਕਿਲ੍ਹੇ ਨਜ਼ਦੀਕ ਹੋਏ ਧਮਾਕਿਆਂ ਤੋਂ ਬਾਅਦ ਪੁਲੀਸ ਹਾਈ ਅਲਰਟ ’ਤੇ...
Advertisement
ਰੋਹਤਕ ਪੁਲੀਸ ਨੇ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ ਇੱਕ ਕਰੋੜ ਦੀ ਨਕਦੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਐੱਸਪੀ ਐੱਸ ਐੱਸ ਭੌਰੀਆ ਨੇ ਦੱਸਿਆ ਕਿ ਸੋਮਵਾਰ ਨੂੰ ਲਾਲ ਕਿਲ੍ਹੇ ਨਜ਼ਦੀਕ ਹੋਏ ਧਮਾਕਿਆਂ ਤੋਂ ਬਾਅਦ ਪੁਲੀਸ ਹਾਈ ਅਲਰਟ ’ਤੇ ਹੋਣ ਕਾਰਨ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
ਅਜਿਹੀ ਹੀ ਇੱਕ ਚੈਕਿੰਗ ਦੌਰਾਨ, ਸ਼ਿਵਾਜੀ ਕਲੋਨੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਰਾਕੇਸ਼ ਸੈਣੀ ਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਨੇ ਝੱਜਰ ਤੋਂ ਆ ਰਹੀ ਇੱਕ ਗੱਡੀ ਨੂੰ ਰੋਕਿਆ ਜਿਸ ਵਿੱਚ ਚਾਰ ਆਦਮੀ ਸਨ।
ਵਾਹਨ ਦੀ ਚੈਕਿੰਗ ਦੌਰਾਨ ਪੁਲੀਸ ਟੀਮ ਨੇ 500, 100,ਅਤੇ 200 ਰੁਪਇਆਂ ਦੇ ਨੋਟਾਂ ਦੇ ਬੰਡਲਾਂ ਦੇ ਭਰੇ ਬੈਗ ਬਰਾਮਦ ਕੀਤੇ, ਜੋ ਕਿ ਪਿੱਛੇ ਬੈਠੇ ਵਿਅਕਤੀਆਂ ਕੋਲ ਮੌਜੂਦ ਸਨ।
ਇਸ ਮੌਕੇ ਬਰਾਮਦ ਕੀਤੇ ਗਏ ਨੋਟਾਂ ਦੀ ਗਿਣਤੀ ਇੱਕ ਕਰੋੜ ਰੁਪਏ ਹੈ। ਪੁਲੀਸ ਨੇ ਨਕਦੀ ਜ਼ਬਤ ਕਰਨ ਉਪਰੰਤ ਰੋਹਤਕ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਪੀਟੀਆਈ
Advertisement
