DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Haryana BJP ਦੀ ਧੜੇਬੰਦੀ ਜੱਗ ਜ਼ਾਹਰ: ਅਸ਼ੋਕ ਅਰੋੜਾ

ਕਾਂਗਰਸੀ ਆਗੂ ਨੇ ਰੇਵਾੜੀ ਰੈਲੀ ’ਚ ਭਾਜਪਾ ਵਿਧਾਇਕਾਂ ਦੀ ਗੈਰ-ਹਾਜ਼ਰੀ ’ਤੇ ਟਿੱਪਣੀ ਕੀਤੀ

  • fb
  • twitter
  • whatsapp
  • whatsapp
featured-img featured-img
ਅਸ਼ੋਕ ਅਰੋੜਾ।
Advertisement

ਥਾਨੇਸਰ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੇਵਾੜੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਮਾਗਮ ਦੌਰਾਨ ਸਥਾਨਕ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਤਿੰਨ ਵਿਧਾਇਕ ਅਤੇ ਸੈਂਕੜੇ ਭਾਜਪਾ ਆਗੂ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਰੈਲੀ ਤੋਂ ਦੂਰ ਰਹੇ। ਉਨ੍ਹਾਂ ਵਿਅੰਗ ਕੀਤਾ ਕਿ ਦੂਜਿਆਂ ’ਤੇ ਧੜੇਬੰਦੀ ਦਾ ਦੋਸ਼ ਲਾਉਣ ਵਾਲੀ ਭਾਜਪਾ ਦੇ ਆਪਣੇ ਵਰਕਰ ਹੁਣ ਸੜਕਾਂ ’ਤੇ ਆ ਚੁੱਕੇ ਹਨ। ਮੰਤਰੀ ਰਾਓ ਨਰਬੀਰ ਸਿੰਘ ਅਤੇ ਰਾਓ ਇੰਦਰਜੀਤ ਸਿੰਘ ਵਿਚਾਲੇ ਝਗੜਾ ਹੁਣ ਕੋਈ ਗੁਪਤ ਨਹੀਂ ਰਿਹਾ।

ਅਰੋੜਾ ਨੇ ਵੀ ਬੀ ਜੀ ਰਾਮ ਜੀ ਯੋਜਨਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਨੇ ਮਗਨਰੇਗਾ ਰਾਹੀਂ 100 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਸੀ, ਪਰ ਭਾਜਪਾ ਦੀ ਨਵੀਂ ਯੋਜਨਾ ਵਿੱਚ ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ ਹੈ। ਕੇਂਦਰ ਸਰਕਾਰ ਪਹਿਲਾਂ ਮਗਨਰੇਗਾ ਲਈ 90 ਫੀਸਦੀ ਫੰਡ ਦਿੰਦੀ ਸੀ, ਜਦਕਿ ਹੁਣ ਨਵੀਂ ਯੋਜਨਾ ਵਿੱਚ ਸੂਬੇ ’ਤੇ 60 ਫੀਸਦੀ ਬੋਝ ਪਾ ਕੇ ਮਜ਼ਦੂਰਾਂ ਨੂੰ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਧਰਮ ਦੇ ਨਾਂ ’ਤੇ ਰਾਜਨੀਤੀ ਕਰ ਰਹੀ ਹੈ ਅਤੇ ਰਾਮ ਮੰਦਿਰ ਦੇ ਨਾਂ ‘ਤੇ ਇਕੱਠੇ ਕੀਤੇ ਦਾਨ ਵਿੱਚ ਚੋਰੀ ਕੀਤੀ ਗਈ ਹੈ। ਪਾਣੀ ਦੇ ਮੁੱਦੇ ’ਤੇ ਘੇਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਹਰਿਆਣਾ ਨਾਲੋਂ ਪੰਜਾਬ ਅਤੇ ਰਾਜਸਥਾਨ ਦੀ ਜ਼ਿਆਦਾ ਚਿੰਤਾ ਹੈ। ਰਾਜਸਥਾਨ ਨਾਲ ਹੋਇਆ ਪਾਣੀ ਸਮਝੌਤਾ ਕੇਂਦਰ ਦੇ ਦਬਾਅ ਹੇਠ ਕੀਤਾ ਗਿਆ ਹੈ, ਜਦਕਿ ਇਹ ਪਾਣੀ ਦੱਖਣੀ ਹਰਿਆਣਾ ਨੂੰ ਮਿਲਣਾ ਚਾਹੀਦਾ ਸੀ।

Advertisement

Advertisement
Advertisement
×