DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ: ਰਾਜ ਸਭਾ ਲਈ ਉਮੀਦਵਾਰਾਂ ਦੇ ਨਾਮ ਜਲਦੀ ਹੀ ਤੈਅ ਕਰਨਗੇ ਭਾਜਪਾ ਅਤੇ ਕਾਂਗਰਸ

ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਅਗਲੇ ਮਹੀਨੇ ਖਾਲੀ ਹੋ ਰਹੀਆਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਮਾਂ ਨੂੰ ਅੰਤਿਮ ਰੂਪ ਦੇਣ ਦੀ ਸੰਭਾਵਨਾ ਹੈ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਹਿੱਸੇ ਆਉਣ ਵਾਲੀ...

  • fb
  • twitter
  • whatsapp
  • whatsapp
featured-img featured-img
ਰਾਜ ਸਭਾ ਦੀ ਫਾਈਲ ਫੋਟੋ।
Advertisement

ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਅਗਲੇ ਮਹੀਨੇ ਖਾਲੀ ਹੋ ਰਹੀਆਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਮਾਂ ਨੂੰ ਅੰਤਿਮ ਰੂਪ ਦੇਣ ਦੀ ਸੰਭਾਵਨਾ ਹੈ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਹਿੱਸੇ ਆਉਣ ਵਾਲੀ ਇੱਕ ਸੀਟ ਲਈ 10 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਪੁਸ਼ਟੀ ਕੀਤੀ ਕਿ ਉਮੀਦਵਾਰ "ਅੰਦਰੂਨੀ" (ਇੰਸਾਈਡਰ) ਹੋਵੇਗਾ, ਜਦਕਿ ਉਨ੍ਹਾਂ ਬਾਹਰੀ ਲੋਕਾਂ ਨੂੰ ਪਾਰਟੀ ਟਿਕਟ ਦੇਣ ਤੋਂ ਇਨਕਾਰ ਕੀਤਾ ਜਿਨ੍ਹਾਂ ਦੇ ਨਾਮ ਚਰਚਾ ਵਿੱਚ ਹਨ। ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਤਰਕ ਨਾਲ ਕਾਂਗਰਸੀ ਆਗੂ ਆਨੰਦ ਸ਼ਰਮਾ ਅਤੇ ਰਾਜ ਬੱਬਰ ਦੌੜ ਤੋਂ ਬਾਹਰ ਹੋ ਗਏ ਹਨ। ਬਿਨੈਕਾਰਾਂ ਵਿੱਚ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ, ਸਾਬਕਾ ਸੂਬਾ ਪ੍ਰਧਾਨ ਉਦੈ ਭਾਨ ਸਮੇਤ ਚਾਰ ਅਹੀਰ ਆਗੂ ਸ਼ਾਮਲ ਹਨ।

ਇੱਕ ਸੀਨੀਅਰ ਪਾਰਟੀ ਆਗੂ ਨੇ ਕਿਹਾ, "ਚੁਣੇ ਗਏ ਉਮੀਦਵਾਰ ਦਾ ਨਾਮ ਦੁਪਹਿਰ ਤੱਕ ਆਉਣ ਦੀ ਸੰਭਾਵਨਾ ਹੈ।" ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਪਿਛਲੇ ਹਫ਼ਤੇ ਦਿੱਲੀ ਵਿੱਚ ਸਨ, ਜਦੋਂ ਕਿ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਤਾਂ ਜੋ ਉਹ ਆਪਣੇ ਉਮੀਦਵਾਰ ਲਈ ਜ਼ੋਰ ਪਾ ਸਕਣ।

Advertisement

ਭਾਜਪਾ ਦੀ ਵੀ ਅੱਜ ਦਿੱਲੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਅਤੇ ਨਾਵਾਂ ਦਾ ਪੈਨਲ ਹਾਈ ਕਮਾਂਡ ਨੂੰ ਭੇਜ ਦਿੱਤਾ ਗਿਆ ਹੈ। ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਹੈ, ਉਨ੍ਹਾਂ ਵਿੱਚ ਸੁਨੀਤਾ ਦੁੱਗਲ ਅਤੇ ਰਾਜ ਮੰਤਰੀ ਰਵਨੀਤ ਬਿੱਟੂ ਦੇ ਨਾਲ-ਨਾਲ ਹਿਸਾਰ ਦੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਭਾਜਪਾ ਵੱਲੋਂ ਕਾਂਗਰਸੀ ਉਮੀਦਵਾਰ ਵਿਰੁੱਧ ਚੋਣ ਲੜਨ ਦੇ ਇੱਛੁਕ ਆਜ਼ਾਦ ਉਮੀਦਵਾਰ ਦੀ ਹਮਾਇਤ ਕੀਤੇ ਜਾਣ ਦੀ ਸੰਭਾਵਨਾ ਹੈ।

Advertisement

ਰਾਜ ਸਭਾ ਦੇ ਦੋ ਮੈਂਬਰਾਂ—ਕਿਰਨ ਚੌਧਰੀ ਅਤੇ ਰਾਮਚੰਦਰ ਜਾਂਗੜਾ—ਦਾ ਕਾਰਜਕਾਲ 9 ਅਪਰੈਲ ਨੂੰ ਖਤਮ ਹੋ ਜਾਵੇਗਾ। ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਖਾਲੀ ਹੋ ਰਹੀਆਂ ਸੀਟਾਂ ਨੂੰ ਭਰਨ ਲਈ ਦੋ-ਸਾਲਾ ਚੋਣਾਂ ਦਾ ਸ਼ਡਿਊਲ ਪਿਛਲੇ ਹਫਤੇ ਨੋਟੀਫਾਈ ਕੀਤਾ ਗਿਆ ਸੀ। ਜਿੱਥੇ ਦੋਵਾਂ ਸੀਟਾਂ ਲਈ ਨਾਮਜ਼ਦਗੀਆਂ 5 ਮਾਰਚ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ, ਉੱਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 6 ਮਾਰਚ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ 9 ਮਾਰਚ ਤੱਕ ਆਪਣੇ ਨਾਮ ਵਾਪਸ ਲੈਣ ਦੀ ਇਜਾਜ਼ਤ ਹੋਵੇਗੀ। ਜੇਕਰ ਲੋੜ ਪਈ ਤਾਂ ਵੋਟਿੰਗ 16 ਮਾਰਚ ਨੂੰ ਹੋਵੇਗੀ।

Advertisement
×